ਮਰਹੂਮ ਰਾਜ ਬਰਾੜ ਭਾਵੇਂ ਬਹੁਤ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ, ਪਰ ਉਨ੍ਹਾਂ ਦੀ ਵਿਰਾਸਤ ਸਦਾ ਲਈ ਕਾਇਮ ਰਹੇਗੀ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਉਨ੍ਹਾਂ ਯੋਗਦਾਨ ਦਾ ਹਮੇਸ਼ਾਂ ਟੌਪ 'ਤੇ ਹੈ। ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਰਾਜ ਬਰਾੜ ਨੇ ਬਹੁਤ ਸਾਰੇ ਅਨਰਿਲੀਜ਼ ਗੀਤ ਪਿੱਛੇ ਛੱਡ ਗਏ ਅਤੇ ਉਨ੍ਹਾਂ 'ਚੋਂ ਹੀ ਇਕ ਗੀਤ 'chandigarh dropouts' ਸਭ ਦੇ ਸਾਹਮਣੇ ਪੇਸ਼ ਹੋਇਆ ਹੈ।


 


'ਚੰਡੀਗੜ੍ਹ ਡ੍ਰੌਪਆਊਟਸ' ਰਾਜ ਬਰਾੜ ਦੀ ਆਵਾਜ਼ 'ਚ ਤੇ ਉਨ੍ਹਾਂ ਦੀ ਬੇਟੀ ਸਵੀਤਾਜ ਬਰਾੜ ਦੀ ਫ਼ੀਚਰਿੰਗ ਨਾਲ ਰਿਲੀਜ਼ ਹੋਇਆ ਹੈ। ਗਾਣੇ ਵਿੱਚ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦੀ ਖਾਸ ਫ਼ੀਚਰਿੰਗ ਹੈ। ਪਿਤਾ ਦੇ ਗਾਣੇ 'ਚ ਸਵੀਤਾਜ ਲਿਪਸਿੰਕ ਕਰਦੀ ਤੇ ਪਰਫੋਮ ਕਰਦੀ ਹੋਈ ਨਜ਼ਰ ਆ ਰਹੀ ਹੈ। ਮਰਹੂਮ ਰਾਜ ਬਰਾੜ ਦੀ ਲਾਈਫ ਦਾ ਕਾਫੀ ਖਾਸ ਗਾਣਾ ਰਿਹਾ ਸੀ 'ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ' | ਉਸੇ ਗੀਤ ਦਾ ਇਹ ਇਕ ਅਪਡੇਟਡ ਵਰਜ਼ਨ ਹੈ ਗੀਤ 'chandigarh dropouts' |


 



ਸਵੀਤਾਜ਼ ਖ਼ੁਦ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਦੀ ਇਕ ਚੰਗੀ ਸਟੈਬਲਿਸ਼ ਆਰਟਿਸਟ ਹੈ। ਹੁਣ ਇਹ ਬਰਾੜ ਕੋਲੈਬੋਰੇਸ਼ਨ ਵਾਕੇਅ ਕਾਫੀ ਵਧੀਆ ਲੱਗ ਰਿਹਾ ਹੈ।


 


ਟਾਈਮ ਮਿਊਜ਼ਿਕ ਤੇ ਵਨ ਡਿਜੀਟਲ ਐਂਟਰਟੇਨਮੈਂਟ ਵਲੋਂ ਇਸ ਗਾਣੇ ਨੂੰ ਪੇਸ਼ ਕੀਤਾ ਗਿਆ ਹੈ। ਚੰਡੀਗੜ੍ਹ ਡ੍ਰੌਪ ਆਊਟ ਦਾ ਮਿਊਜ਼ਿਕ ਚੇਤ ਸਿੰਘ ਨੇ ਤਿਆਰ ਕੀਤਾ ਹੈ। ਮਸ਼ਹੂਰ ਗੀਤਕਾਰ ਮੱਟ ਸ਼ੇਰੋ ਵਾਲਾ ਵਲੋਂ ਇਸ ਗੀਤ ਨੂੰ ਲਿਖਿਆ ਗਿਆ ਹੈ। ਰਾਜ ਬਰਾੜ ਦੇ ਫੈਨਜ਼ ਮੁੜ ਉਨ੍ਹਾਂ ਦੀ ਆਵਾਜ਼ ਸੁਣ ਕਾਫੀ ਖੁਸ਼ ਹੋਣਗੇ। ਇਸ ਪੂਰੇ ਪ੍ਰੋਜੈਕਟ ਨੂੰ ਬੰਟੀ ਬੈਂਸ ਵਲੋਂ ਪੇਸ਼ ਕੀਤਾ ਗਿਆ ਹੈ। 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904