India Coronavirus Updates: ਭਾਰਤ 'ਚ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਸੰਖਿਆਂ 'ਚ ਲਗਾਤਾਰ ਕਮੀ ਆ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ 'ਚ 29,616 ਨਵੇਂ ਕੋਰੋਨਾ ਕੇਸ ਆਏ ਤੇ 290 ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਜਾਨ ਗਈ। ਉੱਥੇ ਹੀ 24 ਘੰਟੇ 'ਚ 28,046 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 4496 ਐਕਟਿਵ ਕੇਸ ਘੱਟ ਹੋ ਗਏ।
ਭਾਰਤ 'ਚ ਪਿਛਲੇ 7 ਦਿਨਾਂ ਦਾ ਕੋਰੋਨਾ ਦਾ ਅੰਕੜਾ
18 ਸਤੰਬਰ- 30,773
19 ਸਤੰਬਰ- 30,256
20 ਸਤੰਬਰ- 26,115
21 ਸਤੰਬਰ- 26,964
22 ਸਤੰਬਰ- 31,923
23 ਸਤੰਬਰ- 31,382
24 ਸਤੰਬਰ- 29,616
ਸਭ ਤੋਂ ਜ਼ਿਆਦਾ ਮਾਮਲੇ ਕੇਰਲ ਤੋਂ ਆ ਰਹੇ
ਦੇਸ਼ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਕੇਰਲ ਤੋਂ ਸਾਹਮਣੇ ਆ ਰਹੇ ਹਨ। ਕੇਰਲ 'ਚ ਸ਼ੁੱਕਰਵਾਰ ਕੋਵਿਡ-19 ਦੇ 17,893 ਨਵੇਂ ਮਾਮਲੇ ਸਾਹਮਣੇ ਆਏ ਤੇ 127 ਲੋਕਾਂ ਦੀ ਮੌਤ ਹੋ ਗਈ। ਜਿਸ ਨਾਲ ਸੂਬੇ 'ਚ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ 45,97,293 ਹੋ ਗਈ ਤੇ ਮ੍ਰਿਤਕਾਂ ਦੀ ਸੰਖਿਆਂ 24,318 ਹੋ ਗਈ। ਸੂਬੇ ਦੇਸਿਹਤ ਮੰਤਰੀ ਵੀਨਾ ਜੌਰਜ ਨੇ ਕਿਹਾ, ਕੋਵਿਡ-19 ਦੇ 1,62, 846 ਇਲਾਜ ਕਰਵਾ ਰਹੇ ਮਰੀਜ਼ ਹਨ। ਜਿੰਨ੍ਹਾਂ 'ਚ ਸਿਰਫ਼ 12.6 ਫੀਸਦ ਹੀ ਹਸਪਤਾਲਾਂ 'ਚ ਭਰਤੀ ਹਨ।
ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਕੁੱਲ ਤਿੰਨ ਕਰੋੜ 36 ਲੱਖ, 24 ਹਜ਼ਾਰ ਲੋਕ ਇਨਫੈਕਟਡ ਹੋਏ ਹਨ। ਇਨ੍ਹਾਂ 'ਚੋਂ 4 ਲੱਖ, 46 ਹਜ਼ਾਰ, 658 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ ਤਿੰਨ ਕਰੋੜ, 28 ਲੱਖ, 76 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਕਰੀਬ ਤਿੰਨ ਲੱਖ ਹੈ। ਕੁੱਲ ਤਿੰਨ ਲੱਖ ਇਕ ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਤੋਂ ਇਨਫੈਕਟਡ ਹਨ। ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ, 36 ਲੱਖ, 24 ਹਜ਼ਾਰ, 419
ਕੁੱਲ ਡਿਸਚਾਰਜ- ਤਿੰਨ ਕਰੋੜ, 28 ਲੱਖ, 48 ਹਜ਼ਾਰ, 273
ਕੁੱਲ ਐਕਟਿਵ ਕੇਸ - ਤਿੰਨ ਲੱਖ, 162
ਕੁੱਲ ਮੌਤਾਂ - ਚਾਰ ਲੱਖ, 46 ਹਜ਼ਾਰ, 368
ਕੁੱਲ ਟੀਕਾਕਰਨ - 84 ਕਰੋੜ, 15 ਲੱਖ, 18 ਹਜ਼ਾਰ ਡੋਜ਼ ਦਿੱਤੀ ਗਈ
84 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਗਈ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ 23 ਸਤੰਬਰ ਤਕ ਦੇਸ਼ ਭਰ 'ਚ 84 ਕਰੋੜ, 89 ਲੱਖ, 29 ਹਜ਼ਾਰ, 160 ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 71.04 ਲੱਖ ਟੀਕੇ ਲਾਏ ਗਏ। ਉੱਥੇ ਹੀ ICMR ਦੇ ਮੁਤਾਬਕ ਹੁਣ ਤਕ ਕਰੀਬ 56.16 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।