ਸ਼ਿਮਲਾ : ਰਾਹੁਲ ਗਾਂਧੀ ਅੱਜ ਫ਼ਿਰ ਸ਼ਿਮਲਾ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 22 ਸਤੰਬਰ ਨੂੰ ਹੀ ਸ਼ਿਮਲਾ ਤੋਂ ਦਿੱਲੀ ਪਰਤੇ ਸਨ। ਖ਼ਬਰ ਹੈ ਕਿ ਰਾਹੁਲ ਗਾਂਧੀ ਇਕ ਵਾਰ ਫਿਰ ਆਪਣੀ ਭੈਣ ਪ੍ਰਿਯੰਕਾ ਗਾਂਧੀ ਦੇ ਘਰ ਛਰਾਬੜਾ ਆ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਤੋਂ ਬਾਅਦ ਸਿੱਧਾ ਸ਼ਿਮਲਾ ਪਹੁੰਚੇ ਸਨ।


ਦੋ ਦਿਨ ਇੱਥੇ ਰੁਕਣ ਤੋਂ ਬਾਅਦ ਭੈਣ ਪ੍ਰਿਯੰਕਾ ਗਾਂਧੀ ਦੇ ਨਾਲ 22 ਸਤੰਬਰ ਨੂੰ ਦਿੱਲੀ ਪਰਤ ਗਏ ਸਨ। ਹਾਲਾਂਕਿ ਕਾਂਗਰਸ ਕਾਰਜਕਾਰੀ ਪ੍ਰਧਾਨ ਤੇ ਰਾਹੁਲ ਦੇ ਮਾਤਾ ਸੋਨੀਆ ਗਾਂਧੀ ਅਜੇ ਵੀ ਸ਼ਿਮਲਾ ਹੀ ਠਹਿਰੇ ਹੋਏ ਹਨ। ਰਾਹੁਲ ਗਾਂਧੀ ਦੇ ਦੋ ਦਿਨ ਬਾਅਦ ਹੀ ਸ਼ਿਮਲਾ ਆਉਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਸਿਆਸੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਦਰਅਸਲ ਰਾਹੁਲ ਗਾਂਧੀ 22 ਸਤੰਬਰ ਨੂੰ ਹੀ ਸ਼ਿਮਲਾ ਤੋਂ ਪਰਤੇ ਸਨ।


ਮੰਨਿਆ ਜਾ ਰਿਹਾ ਕਿ ਅੱਜ ਚੰਨੀ ਕੈਬਨਿਟ ਦੇ ਨਵੇਂ ਚਿਹਰਿਆਂ 'ਤੇ ਵੀ ਮੋਹਰ ਲੱਗ ਸਕਦੀ ਹੈ। ਰਾਹੁਲ ਗਾਂਧੀ ਦੀ ਫੇਰੀ ਨੂੰ ਇਸ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। 


ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜਿੱਥੇ ਕੈਪਟਨ ਧੜੇ ਦੇ ਅਧਿਕਾਰੀਆਂ ਨੂੰ ਧੜਾਧੜ ਹਟਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਕੈਬਨਿਟ 'ਚ ਵੀ ਫੇਰਬਦਲ ਕੀਤਾ ਜਾ ਰਿਹਾ ਹੈ।


ਜਿਸ ਦੇ ਮੁਤਾਬਕ ਚੰਨੀ ਕੈਬਨਿਟ 'ਚ ਸੰਭਾਵਿਤ ਚਿਹਰੇ ਜੋ ਮੰਤਰੀ ਮੰਡਲ 'ਚ ਸ਼ਾਮਿਲ ਹੋ ਸਕਦੇ ਹਨ- ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਤੇ ਰਾਣਾ ਗੁਰਜੀਤ ਦਹਨ।


ਮੰਨਿਆ ਜਾ ਰਿਹਾ ਕਿ ਚਰਨਜੀਤ ਚੰਨੀ ਰਾਜਪਾਲ ਨੂੰ ਮਿਲਣਗੇ ਤੇ ਮੰਤਰੀਮੰਡਲ ਦੀ ਲਿਸਟ ਦੇਕੇ ਸਹੁੰ ਚੁੱਕ ਸਮਾਗਮ ਲਈ ਸਮਾਂ ਮੰਗਣਗੇ।


ਇਸ ਦੇ ਨਾਲ ਹੀ ਦੱਸ ਦੇਈਏ ਕਿ ਜਿਹੜੇ ਮੰਤਰੀਆਂ ਦਾ ਪੱਤਾ ਸਾਫ਼ ਹੋਵੇਗਾ ਉਨ੍ਹਾਂ 'ਚ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਿਆਣ ਅਰੋੜਾ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ ਤੇ ਬਲਬੀਰ ਸੋਢੀ ਤੇ ਬਲਬੀਰ ਸਿੱਧੂ ਸ਼ਾਮਲ ਹਨ।