ਮੁੰਬਈ: ਪਿੱਛਲੇ ਸਾਲ 1-2 ਦਸੰਬਰ ਨੂੰ ਦੇਸੀ ਗਰਲ ਪ੍ਰਿਅੰਕਾ ਅਤੇ ਨਿੱਕ ਜੋਨਸ ਨੇ ਹਿੰਦੂ ਅਤੇ ਕੈਥਲੀਕ ਰੀਤਾਂ ਮੁਤਾਬਕ ਵਿਆਹ ਕੀਤਾ ਹੈ। ਜਿਸ ਤੋਂ ਬਾਅਦ ਇਹ ਕੱਪਲ ਲਗਾਤਾਰ ਸੁਰਖੀਆਂ ‘ਚ ਬਣਿਆ ਹੋਇਆ ਹੈ। ਹਾਲ ਹੀ ‘ਚ ਫੈਮਿਲੀ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਦੋਵੇਂ ਕੈਰੀਬੀਆਈ ਆਈਲੈਂਡ ‘ਚ ਆਪਣੇ ਹਨੀਮੂਨ ‘ਤੇ ਗਏ ਹਨ।


ਕੁਝ ਸਮਾਂ ਪਹਿਲਾਂ ਹੀ ਪੀਸੀ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆ ਹਨ। ਜਿਸ ‘ਚ ਦੋਨੋਂ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਿੱਗੀ ਚੋਪਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ਨੂੰ ਸ਼ੇਅਰ ਕਰਨ ਤੋਂ ਚਾਰ ਘੰਟਿਆਂ ‘ਚ ਹੀ ਹਜ਼ਾਰਾਂ ਵਿਊਜ਼ ਮਿਲ ਗਏ ਸੀ।

ਵੀਡੀਓ ਹੇਠ ਵੇਖੋ:


ਇਸ ਤੋਂ ਇਲਾਵਾ ਪ੍ਰਿਅੰਕਾ ਨੇ ਆਪਣੀ ਅਤੇ ਨਿੱਕ ਦੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਵ੍ਹਾਇਟ ਡ੍ਰੈਸ ਪਾਈ ਹੋਈ ਹੈ।