ਆਪਣੇ ਤੋਂ 10 ਸਾਲ ਵੱਡੀ ਪ੍ਰਿਯੰਕਾ ਚੋਪੜਾ ਦੀ ਉਮਰ ਨੂੰ ਲੈ ਕੇ ਨਿੱਕ ਜੋਨਸ ਨੇ ਦਿੱਤਾ ਇਹ ਬਿਆਨ
ਏਬੀਪੀ ਸਾਂਝਾ | 27 Feb 2020 11:12 AM (IST)
ਨਿਕ ਜੋਨਸ ਤੇ ਪ੍ਰਿਯੰਕਾ ਅਕਸਰ ਉਮਰ ਦੇ ਫਾਸਲੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਦਾ ਉਮਰ ਦੇ ਫਾਸਲੇ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ।
ਨਿੱਕ ਜੋਨਸ ਤੇ ਪ੍ਰਿਯੰਕਾ ਅਕਸਰ ਉਮਰ ਦੇ ਫਾਸਲੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਦਾ ਉਮਰ ਦੇ ਫਾਸਲੇ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਨਿਕ ਜੋਨਸ ਨੇ ਉਮਰ ਦੇ ਇਸ ਫਾਸਲੇ ਨੂੰ ਸ਼ਾਨਦਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ 27 ਸਾਲ ਦੇ ਹਨ ਤੇ ਉਨ੍ਹਾਂ ਦੀ ਪਤਨੀ 37 ਸਾਲ ਦੀ, ਇਹ ਸ਼ਾਨਦਾਰ ਹੈ। ਨਿੱਕ ਨੇ ਕਿਹਾ ਕਿ, "ਮੈਂ 27 ਦਾ ਹਾਂ ਤੇ ਮੇਰੀ ਪਤਨੀ 37 ਦੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਕੂਲ ਹੈ?" ਦੋਨੋਂ ਆਪਣੀ ਉਮਰ ਦੇ ਇਸ ਫਰਕ ਨੂੰ ਲੈ ਕੇ ਕਈ ਵਾਰ ਟਰੋਲ ਹੋ ਚੁੱਕੇ ਹਨ। ਇਸ 'ਤੇ ਪ੍ਰਿਯੰਕਾ ਚੋਪੜਾ ਵੀ ਕਈ ਵਾਰ ਆਪਣਾ ਪੱਖ ਰੱਖ ਚੁੱਕੀ ਹੈ। ਪ੍ਰਿਯੰਕਾ ਨੇ ਕਿਹਾ ਕਿ ਮੈਨੂੰ ਇਸ ਨਾਲ ਫਰਕ ਨਹੀਂ ਪੈਂਦਾ। ਮੈਨੂੰ ਲਗਦਾ ਹੈ ਕਿ ਮੀਡੀਆ ਟਰੋਲਸ ਨੂੰ ਲੋੜ ਤੋਂ ਵੱਧ ਤਵਜੋਂ ਦਿੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸੇਲੇਬਸ ਟਰੋਲੰਿਗ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਸੰਬੰਧਤ ਖ਼ਬਰ: https://punjabi.abplive.com/entertainment/parineeti-chopra-reacts-to-distasteful-article-on-priyanka-nick-wedding-462145/amp