Sargun Mehta Nimrat Khaira: ਸਭ ਜਾਣਦੇ ਹਨ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਕਿੰਨੇ ਵਧੀਆ ਦੋਸਤ ਹਨ। ਹੁਣ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ `ਤੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਤੇ ਸਰਗੁਣ ਮਹਿਤਾ ਦੀ ਦੋਸਤੀ ਦੀ ਤਾਰੀਫ਼ ਕਰ ਰਿਹਾ ਹੈ। ਜੀ ਹਾਂ, ਖਹਿਰਾ ਨੇ ਕੋਲਾਜ ਬਣਾ ਕੇ ਆਪਣੇ ਨਾਲ ਨਾਲ ਸਰਗੁਣ ਦੇ ਬਚਪਨ ਤੇ ਜਵਾਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੇਖੋ ਤਸਵੀਰ




ਤਸਵੀਰ `ਚ ਉੱਪਰ ਦੋਵਾਂ ਦੀਆਂ ਹੁਣ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ, ਜਦਕਿ ਨਿਚਲੇ ਖਾਨਿਆਂ `ਚ ਨਿਮਰਤ `ਚ ਸਰਗੁਣ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਦਿੱਤੀ ਗਈ ਹੈ `ਅਡਲਟਹੁੱਡ`, `ਚਾਈਲਡਹੁੱਡ`। ਇਸ ਤਸਵੀਰ `ਤੇ ਸਰਗੁਣ ਮਹਿਤਾ ਨੇ ਬੜਾ ਹੀ ਪਿਆਰਾ ਰਿਐਕਸ਼ਨ ਦਿਤਾ ਹੈ। ਮਹਿਤਾ ਨੇ ਇਸ ਤਸਵੀਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕਰਕੇ ਲਿਖਿਆ ਹੈ ਲਾਈਕ ਨੋ ਅਦਰ, ਜਿਸ ਦਾ ਮਤਲਬ ਹੈ ਸਾਡੇ ਵਰਗਾ ਕੋਈ ਨਹੀਂ। ਦੇਖੋ ਸਰਗੁਣ ਦਾ ਰਿਐਕਸ਼ਨ:




ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਕਾਫ਼ੀ ਨੇੜਤਾ ਹੈ। ਦੋਵੇਂ ਦੋਸਤੀ ਦਾ ਪਿਆਰਾ ਰਿਸ਼ਤਾ ਸ਼ੇਅਰ ਕਰਦੇ ਹਨ। ਦੋਵੇਂ ਅਭਿਨੇਤਰੀਆਂ ਹਾਲ ਹੀ ਐਮੀ ਵਿਰਕ ਨਾਲ ਫ਼ਿਲਮ ਸੌਂਕਣ ਸੌਂਕਣੇ `ਚ ਨਜ਼ਰ ਆਈਆਂ ਸੀ। ਇੱਥੋਂ ਹੀ ਦੋਵਾਂ ਦੀ ਦੋਸਤੀ ਹੋਈ। ਇਹ ਫ਼ਿਲਮ `ਚ ਹਾਲਾਂਕਿ ਦੋਵਾਂ ਵਿਚਾਲੇ ਸੌਂਕਣਾਂ ਦਾ ਰਿਸ਼ਤਾ ਸੀ, ਜੋ ਕਿ ਹਰ ਸਮੇਂ ਆਪਸ ਵਿੱਚ ਭਿੜਦੀਆਂ ਹੀ ਰਹਿੰਦੀਆਂ ਸੀ। ਪਰ ਅਸਲ ਵਿੱਚ ਦੋਵਾਂ ਵਿਚਾਲੇ ਗੂੜੀ ਦੋਸਤੀ ਹੈ।   


ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੋਵੇਂ ਬੇਹਤਰੀਨ ਅਭਿਨੇਤਰੀਆਂ ਹਨ। ਦੋਵਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ । ਨਿਮਰਤ ਖਹਿਰਾ ਦੀ ਗੱਲ ਕੀਤੀ ਜਾਏ ਤਾਂ ਉਹ ਬੇਹਤਰੀਨ ਅਦਾਕਾਰਾ ਹੋਣ ਦੇ ਨਾਲ ਨਾਲ ਸੁਰੀਲੀ ਆਵਾਜ਼ ਦੀ ਵੀ ਮਾਲਕ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ ਹਨ । ਖਹਿਰਾ ਦੇ ਇੰਸਟਾਗ੍ਰਾਮ `ਤੇ 8 ਮਿਲੀਅਨ ਯਾਨਿ 80 ਲੱਖ ਫ਼ਾਲੋਅਰਜ਼ ਹਨ, ਜਦਕਿ ਸਰਗੁਣ ਮਹਿਤਾ ਦੇ ਇੰਸਟਾਗ੍ਰਾਮ ਤੇ 7.6 ਮਿਲੀਅਨ ਯਾਨਿ 76 ਲੱਖ ਫ਼ਾਲੋਅਰਜ਼ ਹਨ ।