ਛੋਟੀ ਉਮਰ ਤੇ ਘੱਟ ਸਮੇਂ 'ਚ ਆਪਣਾ ਵੱਡਾ ਨਾਮ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜੇਕਰ ਕਿਸੇ ਨੇ ਬਣਾਇਆ ਹੈ ਤਾਂ ਉਹ ਹੈ ਗਾਇਕ ਨਿਰਵੈਰ ਪਨੂੰ। ਨਿਰਵੈਰ ਪਨੂੰ ਦੀ ਫੋਲਕ ਟੱਚ ਆਵਾਜ਼ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਆਪਣੀ ਔਡੀਅੰਸ ਲਈ ਨਿਰਵੈਰ ਪਨੂੰ ਵੀ ਹੁਣ ਬੈਕ ਟੁ ਬੈਕ ਆਪਣੇ ਗੀਤ ਰਿਲੀਜ਼ ਕਰ ਰਿਹਾ ਹੈ। ਹਾਲ ਹੀ ਦੇ ਵਿਚ ਨਿਰਵੈਰ ਪਨੂੰ ਨੇ ਆਪਣੇ ਨਵੇਂ ਗੀਤ 8 ਰਲਦੇ ਦਾ ਪੋਸਟਰ ਰਿਲੀਜ਼ ਕੀਤਾ ਹੈ। ਨਿਰਵੈਰ ਦਾ ਇਹ ਗੀਤ ਜਲਦ ਰਿਲੀਜ਼ ਹੋਣ ਵਾਲਾ ਹੈ। 


 


ਜੰਗ ਢਿੱਲੋਂ ਵਲੋਂ ਲਿਖੇ ਇਸ ਗੀਤ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਤਿਆਰ ਕੀਤਾ ਹੈ। ਇਕਵਿੰਦਰ ਸਿੰਘ ਓਹੀ ਮਿਊਜ਼ਿਕ ਪ੍ਰੋਡਿਊਸਰ ਹੈ ਜਿਸ ਦੇ ਟੈਲੇਂਟ ਨੂੰ ਪਛਾਣ ਕੇ ਅੰਮ੍ਰਿਤ ਮਾਨ ਨੇ ਕੈਨੇਡਾ ਤੋਂ ਇੰਡੀਆ ਲਿਆਂਦਾ ਸੀ। ਇਕਵਿੰਦਰ ਨੇ ਅੰਮ੍ਰਿਤ ਮਾਨ ਨਾਲ ਮਿੱਲ ਕੇ ਕਈ ਹਿੱਟ ਟ੍ਰੈਕਸ ਦਿੱਤੇ ਹਨ। 




ਗਾਣੇ ਦਾ ਵੀਡੀਓ ਜਿਓਣਾ ਐਂਡ ਜੋਗੀ ਫਿਲਮਸ ਨੇ ਤਿਆਰ ਕੀਤਾ ਹੈ। ਨਿਰਵੈਰ ਦਾ ਇਹ ਗੀਤ ਜਿਉਕ ਡੋਕ ਦੇ ਯੂਟਿਊਬ 'ਤੇ ਹੀ ਰਿਲੀਜ਼ ਹੋਵੇਗਾ। ਨਿਰਵੈਰ ਪਨੂੰ ਦੇ ਕੈਰੀਅਰ ਦਾ ਪਹਿਲਾ ਗੀਤ ਪਿਸਤੌਲ ਸੀ ਜੋ ਕਾਫੀ ਹਿੱਟ ਰਿਹਾ ਸੀ। ਪਰ ਨਿਰਵੈਰ ਨੂੰ ਉਨ੍ਹਾਂ ਦੇ ਗੀਤ 'ਬੰਦੂਕ' ਤੋਂ ਵੱਡੀ ਪਛਾਣ ਮਿਲ਼ੀ ਸੀ। ਇਸ ਗੀਤ ਦੇ ਯੂਟਿਊਬ 'ਤੇ ਹੁਣ ਤਕ 84 ਮਿਲੀਅਨ ਤੋਂ ਵੱਧ ਵਿਊਜ਼ ਹਨ।