ਵਰੁਣ ਨੂੰ ਪਸੰਦ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣਾ
ਏਬੀਪੀ ਸਾਂਝਾ | 20 Sep 2018 01:57 PM (IST)
ਮੁੰਬਈ: ਬਾਲੀਵੁੱਡ ਦੇ ਸਟਾਰਸ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਹਮੇਸ਼ਾ ਕੋਈ ਨਾ ਕੋਈ ਜਾਣਕਾਰੀ ਸ਼ੇਅਰ ਕਰਦੇ ਹਨ। ਉਹ ਆਪਣੇ ਫੈਨਸ ਨੂੰ ਨਵੇਂ ਅੰਦਾਜ਼ ਨਾਲ ਵੀ ਸੋਸ਼ਲ ਮੀਡੀਆ ‘ਤੇ ਹੀ ਸਭ ਤੋਂ ਪਹਿਲਾਂ ਮਿਲਵਾਉਂਦੇ ਹਨ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਸਟਾਰਸ ਸੋਸ਼ਲ ਮੀਡੀਆ ‘ਤੇ ਕੁਝ ਵੀ ਸ਼ੇਅਰ ਕਰਦੇ ਹਨ ਤਾਂ ਨਾਲ ਹੀ ਹੋ ਟ੍ਰੋਲ ਦਾ ਸ਼ਿਕਾਰ ਜਾਂਦੇ ਹਨ। ਕੁਝ ਸੈਲੇਬਸ ਟ੍ਰੋਲਿੰਗ ‘ਤੇ ਕਰਾਰਾ ਜਵਾਬ ਦਿੰਦੇ ਹਨ ਤੇ ਕੁਝ ਨੂੰ ਇਸ ਤੋਂ ਕੋਈ ਟੈਂਸ਼ਨ ਨਹੀਂ ਹੁੰਦੀ। ਉਹ ਟ੍ਰੋਲ ਹੋਣ ਨੂੰ ਖੂਬ ਇੰਜੂਏ ਕਰਦੇ ਹਨ। ਅਜਿਹਾ ਹੀ ਇੱਕ ਸਟਾਰ ਹੈ ਵਰੁਣ ਧਵਨ। ਜੀ ਹਾਂ, ਵਰੁਣ ਨੂੰ ਜਦੋਂ ਤਕ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਟੈਂਸ਼ਨ ਨਹੀਂ ਹੁੰਦੀ ਪਰ ਇਸ ਤੋਂ ਪਹਿਲਾਂ ਇੱਕ ਸਮਾਂ ਉਹ ਵੀ ਸੀ ਜਦੋਂ ‘ਬਦਰੀਨਾਥ ਕੀ ਦੁਲਹਨੀਆ’ ‘ਚ ਛੇੜਛਾੜ ਵਾਲੇ ਸੀਨ ‘ਤੇ ਵਰੁਣ ਨੂੰ ਖੂਬ ਟ੍ਰੋਲ ਕੀਤਾ ਗਿਆ ਸੀ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ ਵਰੁਣ ਨੇ ਫੇਰ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ‘ਤੇ ਵਾਪਸੀ ਕੀਤੀ। ਹੁਣ ਉਹ ਸੋਸ਼ਲ ਮੀਡੀਆ ‘ਤੇ ਖੂਦ ਨੂੰ ਟ੍ਰੋਲ ਹੋਣ ‘ਤੇ ਖੂਬ ਇੰਜੂਏ ਕਰਦੇ ਹਨ। ਵਰੁਣ ਨੇ ਇਹ ਗੱਲ ਆਪਣੀ ਫ਼ਿਲਮ ‘ਸੂਈ ਧਾਗਾ’ ਦੇ ਪ੍ਰਮੋਸ਼ਨ ਸਮੇਂ ਕਹੀ ਹੈ। ਉਸ ਨੇ ਕਿਹਾ ਕਿ ਹੁਣ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਸੋਚ ਸਮਝ ਕੇ ਕਰਦੇ ਹਨ। ਵਰੁਣ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਜਦੋਂ ਤਕ ਉਹ ਟ੍ਰੋਲ ਨਹੀਂ ਹੁੰਦੇ, ਉਨ੍ਹਾਂ ਨੂੰ ਓਨਾ ਸਮਾਂ ਟੈਂਸ਼ਨ ਹੁੰਦੀ ਰਹਿੰਦੀ ਹੈ। ਟ੍ਰੋਲ ਹੋਣ ਤੋਂ ਬਾਅਦ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਸਕਰੀਨ ‘ਤੇ ਕਾਫੀ ਚੰਗਾ ਪਰਫੌਰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਫ਼ਿਲਮ ‘ਚ ਵਰੁਣ ਦੀ ਕੋ-ਸਟਾਰ ਅਨੁਸ਼ਕਾ ਵੀ ਫ਼ਿਲਮ ‘ਸੂਈ ਧਾਗਾ’ ਦੇ ਕੁਝ ਸੀਨਜ਼ ਨੂੰ ਲੈ ਕੇ ਟ੍ਰੋਲ ਹੋ ਚੁੱਕੀ ਹੈ। ਉਸ ਨੇ ਵੀ ਖੁਦ ਦੇ ਮਜ਼ਾਕ ਨੂੰ ਪੌਜ਼ਿਟਿਵ ਅੰਦਾਜ਼ ‘ਚ ਇਸਤੇਮਾਲ ਕੀਤਾ ਤੇ ਜੋਕਸ ਦੀ ਖੂਬ ਤਾਰੀਫ ਕੀਤੀ।