ਮੁੰਬਈ: ਫੇਸਮ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਖਿਲਾਫ ਜ਼ਿਲ੍ਹਾ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਰੈਮੋ ਖਿਲਾਫ ਪੰਜ ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਲਾਉਂਦੇ ਹੋਏ ਪ੍ਰੋਪਰਟੀ ਡੀਲਰ ਨੇ ਕੇਸ ਦਰਜ ਕਰਵਾਇਆ ਸੀ। ਹੁਣ ਰੈਮੋ ਨੂੰ ਗ੍ਰਿਫ਼ਤਾਰ ਕਰਨ ਲਈ ਆਈਜੀ ਤੋਂ ਇਜਾਜ਼ਤ ਮੰਗੀ ਹੈ। ਦੱਸ ਦਈਏ ਕਿ ਪ੍ਰੋਪਰਟੀ ਡੀਲਰ ਨੇ ਇਹ ਕੇਸ ਸਾਲ 2016 ‘ਚ ਦਿਹਾਨੀ ਗੇਟ ਥਾਣੇ ‘ਚ ਦਰਜ ਕਰਵਾਇਆ ਸੀ।


ਪਿੰਡ ਮੋਰਟੀ ਨਿਵਾਸੀ ਸਤੇਂਦਰ ਤਿਆਗੀ ਦਾ ਕਹਿਣਾ ਹੈ ਕਿ ਉਸ ਦੇ ਕੋਰੀਓਗ੍ਰਾਫਰ ਨਾਲ ਪਰਿਵਾਰਕ ਸਬੰਧ ਹਨ। ਉਨ੍ਹਾਂ ਕਿਹਾ ਕਿ ਰੈਮੋ ਨੇ ਉਸ ਨੂੰ ਇੱਕ ਫ਼ਿਲਮ ਬਣਾਉਣ ‘ਤੇ ਚੰਗੇ ਮੁਨਾਫੇ ਦਾ ਲਾਲਚ ਦਿੱਤਾ ਸੀ। ਇਸ ਤੋਂ ਬਾਅਦ ਸਤੇਂਦਰ ਦੇ ਪਿਤਾ ਨੇ ਫ਼ਿਲਮ ‘ਤੇ 5 ਕਰੋੜ ਰੁਪਏ ਲਾ ਦਿੱਤੇ।

ਇਸ ਦੇ ਨਾਲ ਹੀ ਸਤੇਂਦਰ ਨੇ ਕਿਹਾ ਕਿ ਰੈਮੋ ਨੇ 2013 ਦੀ ਫ਼ਿਲਮ ‘ਅਮਰ...ਮਸਡ ਡਾਈ’ ਜਿਸ ‘ਚ ਜ਼ਰੀਨ ਖ਼ਾਨ ਤੇ ਰਾਜੀਵ ਖੰਡੇਲਵਾਲ ਸੀ, ‘ਚ ਪੈਸੇ ਲਾਏ ਸੀ। ਰੈਮੋ ਨੇ 5 ਕਰੋੜ ਦੀ ਥਾਂ 10 ਕਰੋੜ ਰੁਪਰੇ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ 13 ਦਸੰਬਰ 2016 ਨੂੰ ਰੈਮੋ ਨੇ ਪੈਸੇ ਵਾਪਸ ਨਾ ਮੰਗਣ ਲਈ ਉਨ੍ਹਾਂ ਨੂੰ ਧਮਕੀ ਦਵਾਈ ਸੀ।

ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਸੁਣਵਾਈ ਏਸੀਜੇਐਮ ਅਸਟਮ ਦੀ ਅਦਾਲਤ ‘ਚ ਚਲ ਰਹੀ ਹੈ। ਤਾਰੀਖ ‘ਤੇ ਨਾ ਆਉਣ ਕਰਕੇ 23 ਸਤੰਬਰ ਨੂੰ ਅਦਾਲਤ ਨੇ ਰੈਮੋ ਡਿਸੂਜ਼ਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸੀ। ਇਸ ਲਈ ਆਈਜੀ ਨੇ ਮੁੰਬਈ ਜਾਣ ਦੀ ਇਜਾਜ਼ਤ ਮੰਗੀ ਹੈ। ਇਸ ਦੀ ਇਜਾਜ਼ਤ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੁੰਬਈ ਲਈ ਰਵਾਨਾ ਹੋਵੇਗੀ।