ਚੰਡੀਗੜ੍ਹ: ਕੈਨੇਡਾ ਦੀ ਸਿਆਸਤ ਪੰਜਾਬੀ ਤੈਅ ਕਰ ਰਹੇ ਹਨ। ਇਸ ਵਾਰ ਸੰਸਦੀ ਚੋਣਾਂ ਵਿੱਚ ਪੰਜਾਬੀ ਉਮੀਦਵਾਰ 18 ਸੀਟਾਂ ਉੱਤੇ ਜੇਤੂ ਰਹੇ। ਇਹ ਵੀ ਅਹਿਮ ਹੈ ਕਿ ਜਸਟਿਨ ਟਰੂਡੋ ਦੀ ਮੁੜ ਸਰਕਾਰ ਬਣਾਉਣ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਕਿੰਮ ਮੇਕਰ ਦੀ ਭੂਮਿਕਾ ਨਿਭਾਉਣਗੇ। ਬੇਸ਼ੱਕ ਪਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਜਸਟਿਨ ਟਰੂਡੋ ਦੀ ਪਾਰਟੀ ਨਾਲ ਖੜ੍ਹਾ ਹੈ, ਫਿਰ ਵੀ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਐਨਡੀਪੀ ਨੇ 24 ਸੀਟਾਂ ਜਿੱਤੀਆਂ ਹਨ।
ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਪੌਣੇ ਤਿੰਨ ਕਰੋੜ ਵੋਟਰਾਂ ’ਚੋਂ 62 ਫੀਸਦ ਲੋਕਾਂ ਨੇ ਆਪਣੇ ਲੀਡਰ ਚੁਣਨ ਲਈ ਵੋਟਾਂ ਪਾਈਆਂ। ਵੋਟਾਂ ਦੀ ਗਿਣਤੀ ਬਾਅਦ ਆਏ ਨਤੀਜਿਆਂ ’ਚ ਟਰੂਡੋ ਦੀ ਲਿਬਰਲ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ। ਉਹ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ’ਚ ਸਫਲ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਰ ਤੋਂ ਸਰਕਾਰ ਬਣਾਉਣਗੇ। ਇਸ ਦਾ ਕਾਰਨ ਹੈ ਕਿ ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਜਿਹੀ ਸਥਿਤੀ ’ਚ ਉਹ ਲਿਬਰਲ ਪਾਰਟੀ ਦਾ ਸਮਰਥਨ ਕਰਨਗੇ।
ਕਾਬਲੇਗੌਰ ਹੈ ਕਿ 338 ਮੈਂਬਰੀ ਕੈਨੇਡੀਅਨ ਸੰਸਦ ’ਚ ਸੱਤਾਧਾਰੀ ਲਿਬਰਲ ਪਾਰਟੀ ਨੂੰ 157 ਸੀਟਾਂ ’ਤੇ ਜਿੱਤ ਹਾਸਲ ਹੋਈ ਜੋ ਬਹੁਗਿਣਤੀ ਦੇ ਅੰਕੜੇ ਤੋਂ 13 ਘੱਟ ਹੈ। ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ, ਐਨਡੀਪੀ ਨੂੰ 24 ਸੀਟਾਂ, ਕਿਊਬਿਕ ਬਲਾਕ ਨੂੰ 32, ਗਰੀਨ ਪਾਰਟੀ ਨੂੰ 3 ਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ।
ਇਸ ਵਾਰ ਪੰਜਾਬੀਆਂ ਨੇ ਕੈਨੇਡਾ ਦੀ ਸਿਆਸਤ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਦਾ ਕਾਰਨ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸਿੱਖ ਲੀਡਰ ਜਗਮੀਤ ਸਿੰਘ ਦਾ ਹੋਣਾ ਵੀ ਸੀ। ਇਸ ਤੋਂ ਇਲਾਵਾ ਪੰਜਾਬੀ ਟਰੂਡੋ ਸਰਕਾਰ ਨੂੰ ਮੁੜ ਸੱਤਾ ਵਿੱਚ ਵੇਖਣਾ ਚਾਹੁੰਦੇ ਸੀ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਸੀ ਕਿ ਸਰਕਾਰ ਬਦਲਣ ਨਾਲ ਅਮਰੀਕਾ ਵਾਂਗ ਪਰਵਾਸ ਨੀਤੀਆਂ ਸਖਤ ਹੋ ਜਾਣਗੇ।
ਕੈਨੇਡਾ 'ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ 'ਕਿੰਗ ਮੇਕਰ'
ਏਬੀਪੀ ਸਾਂਝਾ
Updated at:
23 Oct 2019 12:53 PM (IST)
ਕੈਨੇਡਾ ਦੀ ਸਿਆਸਤ ਪੰਜਾਬੀ ਤੈਅ ਕਰ ਰਹੇ ਹਨ। ਇਸ ਵਾਰ ਸੰਸਦੀ ਚੋਣਾਂ ਵਿੱਚ ਪੰਜਾਬੀ ਉਮੀਦਵਾਰ 18 ਸੀਟਾਂ ਉੱਤੇ ਜੇਤੂ ਰਹੇ। ਇਹ ਵੀ ਅਹਿਮ ਹੈ ਕਿ ਜਸਟਿਨ ਟਰੂਡੋ ਦੀ ਮੁੜ ਸਰਕਾਰ ਬਣਾਉਣ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਕਿੰਮ ਮੇਕਰ ਦੀ ਭੂਮਿਕਾ ਨਿਭਾਉਣਗੇ। ਬੇਸ਼ੱਕ ਪਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਜਸਟਿਨ ਟਰੂਡੋ ਦੀ ਪਾਰਟੀ ਨਾਲ ਖੜ੍ਹਾ ਹੈ, ਫਿਰ ਵੀ ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਐਨਡੀਪੀ ਨੇ 24 ਸੀਟਾਂ ਜਿੱਤੀਆਂ ਹਨ।
- - - - - - - - - Advertisement - - - - - - - - -