ਅੰਮ੍ਰਿਤਸਰ: ਜੰਮੂ-ਕਸ਼ਮੀਰ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਕੁੜੱਤਣ ਹਾਲੇ ਵੀ ਬਰਕਰਾਰ ਹੈ। ਇਸ ਦਾ ਅਸਰ ਦੋਵਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਉੱਪਰ ਵੀ ਲਗਾਤਾਰ ਪੈ ਰਿਹਾ ਹੈ। ਪਾਕਿਸਤਾਨ ਤੇ ਚੀਨ ਸਮੇਤ ਬਰਤਾਨੀਆ ਦੇ ਰਾਜਦੂਤਾਂ ਨੇ ਭਾਰਤ ਸਰਕਾਰ ਦਾ ਸਾਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਦਰਬਾਰ ਸਾਹਿਬ ਲਿਆਉਣ ਦਾ ਸੱਦਾ ਸਵੀਕਾਰ ਨਹੀਂ ਕੀਤਾ ਤੇ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਨਹੀਂ ਪਹੁੰਚੇ।



ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੇਂਦਰ ਸਰਕਾਰ ਵੱਲੋਂ ਭਾਰਤ ਵਿੱਚ ਤਾਇਨਾਤ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਵਾਉਣ ਦੇ ਰੱਖੇ ਪ੍ਰੋਗਰਾਮ ਵਿੱਚ ਚੁਰਾਸੀ ਦੇ ਕਰੀਬ ਦੇਸ਼ਾਂ ਦੇ ਰਾਜਦੂਤ ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਵਿੱਚ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ। ਇਨ੍ਹਾਂ ਵਿੱਚ ਅਮਰੀਕਾ, ਅਫ਼ਗਾਨਿਸਤਾਨ, ਅਰਜਨਟੀਨਾ, ਅਰਮੀਨੀਆ, ਆਸਟ੍ਰੇਲੀਆ, ਅਜ਼ਰਬੇਜ਼ਾਨ, ਬੇਲਾ ਰੂਸ, ਭੂਟਾਨ, ਬੁਲਾਵੀਆ, ਬੋਸਨੀਆ, ਬੁਲਗਾਰੀਆ, ਬੁਰਕੀਨਾ ਫਾਸੋ, ਬਰੂੰਡੀ, ਕੰਬੋਡੀਆ, ਚਿੱਲੀ, ਕੋਸਟਾਰੀਕਾ, ਕੋਟਇਵੋਰੀ, ਕਰੋਸ਼ੀਆ, ਕਿਊਬਾ, ਸਾਈਪਰਸ, ਚੈੱਕ ਰਿਪਬਲਿਕ, ਡੈਨਮਾਰਕ, ਐਕਵਾਡੋਰ, ਮਿਸਰ, ਐਲਸਿਲਵਾਡੋਰ, ਰਿਟਰੀਆ, ਇਥੋਪੀਆ, ਫਿਜੀ, ਜਾਂਬੀਆ, ਜੋਰਜੀਆ, ਗਰੀਸ, ਗੋਆਨਾ, ਆਈਸਲੈਂਡ, ਇੰਡੋਨੇਸ਼ੀਆ, ਇਰਾਨ, ਇਰਾਕ, ਇਸ਼ਰਾਇਲ, ਕਜਾਕਿਸਤਾਨ, ਕੋਰੀਆ, ਕੁਵੈਤ, ਕਰਗਿਸਤਾਨ, ਲਿਬਨਾਨ, ਲਿਵਿਆ, ਲਿਥੋਨੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਲਟਾ, ਮਾਰਸ਼ੀਸ਼, ਮੈਕਸੀਕੋ, ਮੰਗੋਲੀਆ, ਮੋਰਾਕੋ, ਮੋਂਜ਼ਮਬੀਕ, ਮੀਆਂਮਾਰ, ਨੇਪਾਲ, ਨਿਊਜ਼ੀਲੈਂਡ, ਨਾਈਜੀਰੀਆ, ਨਾਰਥ ਮੈਕਡੋਨੀਆ, ਨੋਰਵੇ, ਫਲਿਸਤੀਨ, ਪੈਨਾਮਾ, ਪੈਪੂਆ ਨਿਊ ਗੋਆਨਾ, ਪੈਰਾਗੁਆ, ਪੀਰੂ, ਪੁਰਤਗਾਲ, ਰੋਮਾਨੀਆ, ਰਸ਼ੀਅਨ ਫੈਡਰੇਸ਼ਨ, ਰਮਾਂਡਾ, ਸੁਲਾਵਾਕ ਰਿਪਬਲਿਕ, ਸੋਮਾਲੀਆ, ਸਾਊਥ ਅਫਰੀਕਾ, ਸਪੇਨ, ਸ੍ਰੀਲੰਕਾ, ਸੁਰੀਨੇਮ, ਤਜਾਕੀਸਤਾਨ, ਟਾਗੋ, ਟਿਰੀਂਦਾਦ ਟੋਬੈਗੋ, ਟੋਨੇਸ਼ੀਆ, ਤੁਰਕਮੀਨੀਸਤਾਨ, ਵੀਅਤਨਾਮ, ਯਮਨ, ਜਿੰਬਾਵੇ ਦੇ ਨਾਂ ਸ਼ਾਮਲ ਹਨ।


ਪਾਕਿਸਤਾਨ ਤੇ ਚੀਨ ਸਮੇਤ ਬਰਤਾਨੀਆ ਦੇ ਰਾਜਦੂਤ ਨੇ ਭਾਰਤ ਸਰਕਾਰ ਦਾ ਸੱਦਾ ਸਵੀਕਾਰ ਨਹੀਂ ਕੀਤਾ ਤੇ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਨਹੀਂ ਪਹੁੰਚੇ। ਇਸ ਬਾਰੇ ਜਦੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਗੱਲ ਨੂੰ ਟਾਲਦਿਆਂ ਕਿਹਾ ਕਿ ਹਰ ਕਿਸੇ ਦੇ ਆਪੋ ਆਪਣੇ ਰੁਝੇਵੇਂ ਹੁੰਦੇ ਹਨ। ਇਸ ਕਾਰਨ ਉਹ ਨਹੀਂ ਪਹੁੰਚ ਸਕੇ ਹੋਣਗੇ ਪਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੇ ਚੀਨ ਨੂੰ ਸੱਦਾ ਭੇਜਿਆ ਗਿਆ ਸੀ। ਪੁਰੀ ਨੇ ਕਿਹਾ ਕਿ ਇਹ ਬਹੁਤ ਥੋੜ੍ਹੇ ਸਮੇਂ ਚ ਸਾਰਾ ਪ੍ਰੋਗਰਾਮ ਬਣਿਆ ਸੀ ਪਰ ਫਿਰ ਵੀ ਵੱਡੀ ਗਿਣਤੀ ਚ ਰਾਜਦੂਤ ਸਾਡੇ ਨਾਲ ਪੁੱਜੇ ਹਨ।