ਮੁੰਬਈ: ਬੈਲੀ ਡਾਂਸਰ ਨੌਰਾ ਫਤੇਹੀ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਨੌਰਾ ‘ਤਾਕੀ-ਤਾਕੀ’ ‘ਤੇ ਡਾਂਸ ਕਰ ਰਹੇ ਹਨ ਜਿਸ ‘ਚ ਉਸ ਨਾਲ ਕੋਰੀਓਗ੍ਰਾਫਰ ਵੀ ਹੈ। ਦੋਵਾਂ ਨੇ ਗਾਣੇ ‘ਤੇ ਜ਼ਬਰਦਸਤ ਡਾਂਸ ਮੂਵਜ਼ ਦਿਖਾਏ ਹਨ। ਨੌਰਾ ਵੱਲੋਂ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ, ਜਿਸ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ। ਨੌਰਾ ਦੇ ਫੈਨਸ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਰਹੇ ਹਨ। ਹੁਣ ਤਕ ਵੀਡੀਓ ਨੂੰ 15 ਲੱਖ ਵਿਊਜ਼ ਮਲ ਚੁੱਕੇ ਹਨ। ਨੌਰਾ ਨੇ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਜੋਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗਾਣੇ ਤੇ ਰਾਜਕੁਮਾਰ ਦੀ ਹੌਰਰ-ਕਾਮੇਡੀ ਫ਼ਿਲਮ ‘ਸਤ੍ਰੀ’ ‘ਚ ‘ਕਮਰੀਆ’ ‘ਤੇ ਜ਼ਬਰਦਸਤ ਡਾਂਸ ਕੀਤਾ ਸੀ। ਇਸ ਤੋਂ ਬਾਅਦ ਨੌਰਾ ਦੀ ਡਿਮਾਂਡ ਇੰਡਸਟਰੀ ‘ਚ ਵਧ ਗਈ। ਹੁਣ ਲੈਟੇਸਟ ‘ਤਾਕੀ-ਤਾਕੀ’ ‘ਤੇ ਡਾਂਸ ਕਰ ਨੌਰਾ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਈ ਹੈ। ਇਸ ‘ਚ ਨੌਰਾ ਨੇ ਰੈੱਡ ਕਲਰ ਦਾ ਟ੍ਰੈਕ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਨੌਰਾ ਜਲਦੀ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ‘ਚ ਵੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।