ਮੁੰਬਈ: ਸੋਨਮ ਕਪੂਰ ਨੇ ਵਿਆਹ ਤੋਂ ਬਾਅਦ ਅਜੇ ਤਕ ਇੱਕ ਹਿੱਟ ਫ਼ਿਲਮ ਦਿੱਤੀ ਹੈ ਪਰ ਅਜਿਹਾ ਨਹੀਂ ਕਿ ਸੋਨਮ ਕੋਲ ਕੰਮ ਨਹੀਂ। ਸੋਨਮ ਇੱਕ ਤੋਂ ਬਾਅਦ ਇੱਕ ਫ਼ਿਲਮ ਕਰ ਰਹੀ ਹੈ। ਜਲਦੀ ਹੀ ਸੋਨਮ ਪਾਪਾ ਅਨਿਲ ਕਪੂਰ ਨਾਲ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਵੇਗੀ। ਇਸ ਤੋਂ ਬਾਅਦ ਹੁਣ ਉਸ ਨੇ ਆਪਣੀ ਅਗਲੀ ਫ਼ਿਲਮ ‘ਜ਼ੋਯਾ ਫੈਕਟਰ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਫ਼ਿਲਮ ‘ਚ ਸੋਨਮ ਨਾਲ ਫ਼ਿਲਮ ‘ਕਾਰਵਾਂ’ ਦਾ ਐਕਟਰ ਦਲਕੀਰ ਸਲਮਾਨ ਨਜ਼ਰ ਆਵੇਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਵਿਆਹ ਤੋਂ ਬਾਅਦ ਸੋਨਮ ਫੁੱਲ ਵਰਕ ਮੌਡ ‘ਚ ਵਾਪਸ ਆ ਗਈ ਹੈ। ਉਸ ਨੇ ਅਜੇ ਤਕ ਕੰਮ ਤੋਂ ਕੋਈ ਬ੍ਰੇਕ ਨਹੀਂ ਲਿਆ। ਫ਼ਿਲਮ ਦੀ ਕਹਾਣੀ 2008 ‘ਚ ਅਨੁਜਾ ਚੌਹਾਨ ਦੀ ਕਿਤਾਬ ‘ਤੇ ਅਧਾਰਤ ਹੈ।
ਫ਼ਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਸ਼ੁਰੂ ਹੋ ਗਈ ਸੀ ਜਿਸ ਨੂੰ ਸੋਨਮ ਨੇ ਹਾਲ ਹੀ ਵਿੱਚ ਜੁਆਇੰਨ ਕੀਤਾ ਹੈ। ਫ਼ਿਲਮ ‘ਚ ਅੰਗਦ ਬੇਦੀ ਵੀ ਹਨ, ਜੋ ਫ਼ਿਲਮ ‘ਚ ਸਾਬਕਾ ਕ੍ਰਿਕਟ ਕਪਤਾਨ ਦਾ ਰੋਲ ਕਰਦੇ ਨਜ਼ਰ ਆਉਣਗੇ। ਅੰਗਦ ਦੇ ਰੋਲ ਨੂੰ ਬਾਅਦ ‘ਚ ਦਲਕੀਰ ਓਵਰਟੇਕ ਕਰਨਗੇ। ਫ਼ਿਲਮ ‘ਚ ਸੋਨਮ ਕਪੂਰ ਇੱਕ ਕਾਰਪਰੈਟ ਦਾ ਰੋਲ ਕਰਦੀ ਨਜ਼ਰ ਆਵੇਗੀ। ਫ਼ਿਲਮ ਦੀ ਰਿਲੀਜ਼ ਤਾਰੀਖ਼ 5 ਅਪ੍ਰੈਲ ਰੱਖੀ ਗਈ ਹੈ ਜਿਸ ਨੂੰ ਅਭਿਸ਼ੇਕ ਸ਼ਰਮਾ ਡਾਇਰੈਕਟ ਕਰ ਰਹੇ ਹਨ।