ਪਿਤਾ ਦੀ ਰਾਈਫਲ ਸਾਫ਼ ਕਰ ਰਿਹਾ ਸੀ ਮੁੰਡਾ, ਮਾਂ ਨੂੰ ਵੱਜੀ ਗੋਲ਼ੀ
ਏਬੀਪੀ ਸਾਂਝਾ | 18 Oct 2018 09:46 AM (IST)
ਜਗਰਾਓਂ: ਬੁੱਧਵਾਰ ਦੁਪਹਿਰ ਪਿੰਡ ਰਸੂਲਪੁਰ ਜੰਡੀ ਵਿੱਚ ਸਕਿਉਰਟੀ ਗਾਰਡ ਦੇ 18 ਸਾਲਾ ਪੁੱਤਰ ਵਿਪਨਪ੍ਰੀਤ ਸਿੰਘ ਦੇ ਆਪਣੇ ਪਿਤਾ ਲਾਇਸੈਂਸਿੰਗ ਰਾਈਫਲ ਨੂੰ ਸਾਫ਼ ਕਰਦਿਆਂ ਅਚਾਨਕ ਗੋਲ਼ੀ ਚੱਲ ਗਈ ਜਿਸ ਨਾਲ ਉਸਦੀ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲ਼ੀ ਚਰਨਜੀਤ ਕੌਰ (40) ਦੇ ਪੇਟ ਵਿੱਚ ਲੱਗੀ। ਵਿਪਨ ਇੰਜਨੀਅਰਿੰਗ ਦਾ ਵਿਦਿਆਰਥੀ ਸੀ ਤੇ ਇੰਕਲੌਤਾ ਪੁੱਤਰ ਹੋਣ ਕਾਰਨ ਆਪਣੇ ਮਾਂ-ਬਾਪ ਦਾ ਲਾਡਲਾ ਸੀ। ਉਸੇ ਲਾਡਲੇਪਣ ਕਾਰਨ ਉਹ ਆਪਣੇ ਪਿਤਾ ਦੀ ਰਾਈਫਲ ਖ਼ੁਦ ਸਾਫ਼ ਕਰਨ ਲੱਗ ਪਿਆ ਸੀ। ਘਟਨਾ ਦੇ ਬਾਅਦ ਵਿਪਨ ਸਦਮੇ ਗਹਿਰੇ ਵਿੱਚ ਹੈ। ਅਚਾਨਕ ਟ੍ਰਿਗਰ ਦੱਬਣ ਨਾਲ ਚੱਲੀਆਂ ਦੋ ਗੋਲ਼ੀਆਂ ਬੂਟਾ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਨੇ ਕਾਫੀ ਸਮੇਂ ਤੋਂ ਲਾਇਸੈਂਸੀ ਰਾਈਫਲ ਰੱਖੀ ਹੋਈ ਸੀ। ਉਸਨੂੰ ਜੰਗਾਲ਼ ਲੱਗ ਗਿਆ ਸੀ। ਬੁੱਧਵਾਰ ਨੂੰ ਮਾਂ-ਪੁੱਤ ਰਾਈਫਲ ਸਾਫ ਕਰ ਰਹੇ ਸਨ। ਬੂਟਾ ਸਿੰਘ ਡਿਊਟੀ ’ਤੇ ਤਾਇਨਾਤ ਸੀ। ਇਸੇ ਦੌਰਾਨ ਉਕਤ ਹਾਦਸਾ ਵਾਪਰ ਗਿਆ। ਹਾਲਾਂਕਿ ਦੋਵਾਂ ਨੂੰ ਪਤਾ ਸੀ ਕਿ ਰਾਈਫਲ ਵਿੱਚ ਗੋਲ਼ੀਆਂ ਭਰੀਆਂ ਹੋਈਆਂ ਸਨ। ਹਾਦਸੇ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਵਿਪਨ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ।