ਪਟਿਆਲਾ: ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਐਸਐਸਏ-ਰਮਸਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਕਾਰ ਦੀਆਂ ਸ਼ਰਤਾਂ ਮੰਨ ਕੇ 450 ਅਧਿਆਪਕ ਆਪਣੀਆਂ ਨੌਕਰੀਆਂ 'ਤੇ ਪਹੁੰਚ ਚੁੱਕੇ ਹਨ। ਸਰਕਾਰ ਹੁਣ ਇਨ੍ਹਾਂ 450 ਅਧਿਆਪਕਾਂ ਨੂੰ ਤਿੰਨ ਸਾਲਾਂ ਲਈ 15,300 ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਹ ਅਧਿਆਪਕ ਪਹਿਲਾਂ ਮਹੀਨਾਵਾਰ 42,000 ਰੁਪਏ ਮਿਹਨਤਾਨਾ ਲੈਂਦੇ ਸਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅਧਿਆਪਕਾਂ ਨੂੰ ਪਹਿਲੀ ਅਪ੍ਰੈਲ 2018 ਤੋਂ ਪੱਕੇ ਕੀਤਾ ਜਾ ਰਿਹਾ ਹੈ ਅਤੇ ਇਸੇ ਦਿਨ ਤੋਂ ਹੀ ਉਨ੍ਹਾਂ ਦਾ ਪਰਖ ਕਾਲ (ਪ੍ਰੋਬ੍ਰੇਸ਼ਨ ਪੀਰੀਅਡ) ਗਿਣਿਆ ਜਾਵੇਗਾ। ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਦਵਿੰਦਰ ਪੂਨੀਆ ਨੇ ਦੱਸਿਆ ਕਿ ਜ਼ਿਆਦਾਤਰ ਅਧਿਆਪਕ ਉਨ੍ਹਾਂ ਆਪਣੀਆਂ ਮੰਗਾਂ 'ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦਾਅਵਾ ਝੂਠਾ ਹੈ ਕਿ 94 ਫ਼ੀਸਦ ਅਧਿਆਪਕ ਉਨ੍ਹਾਂ ਦੀ ਸ਼ਰਤ ਮੰਨਣ ਲਈ ਤਿਆਰ ਹਨ। ਅਧਿਆਪਕ ਲੀਡਰ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਕਰੇਗਾ। ਸਰਕਾਰ ਦੀ ਸ਼ਰਤ ਮੰਨਣ ਵਾਲੇ ਸੰਗਰੂਰ ਦੇ ਅਧਿਆਪਕ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਾਲ 2011 ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਭਰਤੀ ਹੋਇਆ ਸੀ ਤੇ ਹੁਣ ਸਰਕਾਰ ਦੀ ਸ਼ਰਤ ਮੰਨ ਲਈ ਹੈ। ਉਸ ਨੇ ਦੱਸਿਆ ਕਿ ਇਹ ਬਹੁਤ ਔਖਾ ਫੈਸਲਾ ਸੀ, ਪਰ ਉਹ ਆਪੇ ਸੰਭਾਲ ਲਵੇਗਾ।

Education Loan Information:

Calculate Education Loan EMI