ਮੁੰਬਈ: ਇਸੇ ਸਾਲ 15 ਅਗਸਤ ਨੂੰ ਨੋਰਾ ਫਤੇਹੀ ਨੇ ‘ਸਤਿਆਮੇਵ ਜਯਤੇ’ ‘ਚ ‘ਦਿਲਬਰ’ ਗੀਤ ਨਾਲ ਲੋਕਾਂ ਦਾ ਦਿਲ ਜਿੱਤਿਆ। ਇਸ ਗਾਣੇ ਨੇ ਸੋਸ਼ਲ ਮੀਡੀਆ ‘ਤੇ ਕਈ ਰਿਕਾਰਡ ਬਣਾਏ। ਗਾਣੇ ਨੂੰ ਮਿਲੀ ਕਾਮਯਾਬੀ ਤੋਂ ਬਾਅਦ ਹੁਣ ਨੋਰਾ ਇਸ ਗਾਣੇ ਨੂੰ ਅਰਬੀ ਵਰਜਨ ‘ਚ ਵੀ ਬਣਾਉਣ ਵਾਲੀ ਹੈ।
ਇਸ ਗਾਣੇ ਦੀ ਸ਼ੂਟਿੰਗ ਸਮੇਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਨੋਰਾ ਦਾ ਅੰਦਾਜ਼ ਵੀ ਕਾਫੀ ਵੱਖਰਾ ਨਜ਼ਰ ਆ ਰਿਹਾ ਹੈ। ਨੋਰਾ ਨੇ ‘ਸਤਿਆਮੇਵ ਜਯਤੇ’ ‘ਚ ਇਸ ਗਾਣੇ ‘ਤੇ ਬੈਲੀ ਡਾਂਸ ਦਾ ਤੜਕਾ ਲਾਇਆ ਸੀ ਅਤੇ ਲੋਕਾਂ ਨੂੰ ਗਾਣਾ ਕਾਫੀ ਪਸੰਦ ਵੀ ਆਇਆ ਸੀ।
ਇਸ ਗਾਣੇ ਤੋਂ ਬਾਅਦ ਨੋਰਾ ਨੂੰ ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਦੀ ਫ਼ਿਲਮ ‘ਸਤ੍ਰੀ’ ‘ਚ ਵੀ ‘ਕਮਰੀਆ’ ‘ਤੇ ਡਾਂਸ ਕਰਦੇ ਦੇਖਿਆ ਗਿਆ ਸੀ। ਸਿਰਫ ਇੰਨਾ ਹੀ ਨਹੀਂ, ਨੋਰਾ ਜਲਦੀ ਹੀ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ‘ਚ ਵੀ ਆਪਣੀ ਕਮਰੀਆ ਹਿਲਾਉਂਦੀ ਨਜ਼ਰ ਆਵੇਗੀ।