ਆਖਰ ਸਾਹਮਣੇ ਆ ਹੀ ਗਏ ‘ਠਗਸ ਆਫ ਹਿੰਦੁਸਤਾਨ’, ਵੇਖੋ ਟ੍ਰੇਲਰ
ਏਬੀਪੀ ਸਾਂਝਾ | 27 Sep 2018 12:35 PM (IST)
ਮੁੰਬਈ: ਇਸ ਸਾਲ ਆਮਿਰ ਖ਼ਾਨ ਦੀ ਸਭ ਤੋਂ ਵੱਧ ਉਡੀਕੀ ਜਾ ਰਹੀ ਫ਼ਿਲਮ ‘ਠਗਸ ਆਫ ਹਿੰਦੁਸਤਾਨ’ ਦਾ ਟ੍ਰੇਲਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਹਾਲਾਂਕਿ ਕੁਝ ਦਿਨ ਤੋਂ ਹੀ ਆਮਿਰ ਇਸ ਫ਼ਿਲਮ ਲਈ ਲਗਾਤਾਰ ਸੁਰਖੀਆਂ ‘ਚ ਰਹੇ ਹਨ। ਪਹਿਲਾਂ ਤਾਂ ਇੱਕ-ਇੱਕ ਕਰਕੇ ਫ਼ਿਲਮ ਦੇ ਸਾਰੇ ਕਿਰਦਾਰਾਂ ਦੇ ਨਾਂ ਤੇ ਮੋਸ਼ਨ ਪੋਸਟਰ ਰਿਲੀਜ਼ ਕੀਤੇ ਗਏ। ਹੁਣ ਫ਼ਿਲਮ ਦਾ ਟ੍ਰੇਲਰ ਆ ਗਿਆ ਹੈ। ਮੰਨਿਆ ਜਾ ਰਿਹਾ ਹੈ ਇਸ ਦੀਵਾਲੀ ਸੱਚ ਹੀ ਆਮਿਰ ਬਾਕਸਆਫਿਸ ਨੂੰ ਠੱਗ ਲੈਣਗੇ। ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ‘ਚ ਆਮਿਰ ਖ਼ਾਨ ਦਾ ਨਰੇਸ਼ਨ ਚੱਲ ਰਿਹਾ ਹੈ। ਫ਼ਿਲਮ ‘ਚ 1795 ਦੇ ਸਮੇਂ ਦੀ ਕਹਾਣੀ ਨੂੰ ਦਿਖਾਇਆ ਜਾ ਰਿਹਾ ਹੈ। ਜਦੋਂ ਈਸਟ ਇੰਡੀਆ ਕੰਪਨੀ ਭਾਰਤ ਆਈ ਸੀ। ਇਸ ਕੰਪਨੀ ਨੇ ਆਪਣੀ ਹਕੂਮਤ ਸ਼ੁਰੂ ਕੀਤੀ ਤਾਂ ਇੱਕ ਇਨਸਾਨ ਇਨ੍ਹਾਂ ਦੇ ਖਿਲਾਫ ਸੀ ਜੋ ਹੈ ‘ਆਜ਼ਾਦ’ ਯਾਨੀ ਅਮਿਤਾਭ ਬੱਚਨ ਤੇ ਜ਼ਫੀਰਾ ਯਾਨੀ ਫਾਤਿਮਾ ਸ਼ੇਖ। ਇਸ ਤੋਂ ਬਾਅਦ ਆਜ਼ਾਦ ਦਾ ਮੁਕਾਬਲਾ ਕਰਨ ਲਈ ਅੰਗਰੇਜ਼ ਸਰਕਾਰ ਉਸ ਦੀ ਤਰ੍ਹਾਂ ਹੀ ਇੱਕ ਠੱਗ ਨੂੰ ਲੱਭਦੇ ਹਨ ਜੋ ਫਿਰੰਗੀ ਯਾਨੀ ਆਮਿਰ ਖ਼ਾਨ ਹੈ। ਹੁਣ ਫ਼ਿਲਮ ‘ਚ ਕੈਟਰੀਨਾ ਦੀ ਐਂਟਰੀ ਵੀ ਹੈ ਪਰ ਟ੍ਰੇਲਰ ‘ਚ ਦਿਖਾਇਆ ਹੈ ਕਿ ਆਮਿਰ ਤੇ ਅਮਿਤਾਭ ਦਾ ਟਾਕਰਾ ਹੁੰਦਾ ਹੈ। ਫ਼ਿਲਮ ਦਾ ਆਖਰ ਕੀ ਹੈ ਤੇ ਕੀ ਫ਼ਿਲਮ ਦੇ ਆਖਰ ‘ਚ ਕੁਝ ਅਜਿਹਾ ਹੋਵੇਗਾ ਕਿ ਔਡੀਅੰਸ ਤਾੜੀ ਮਾਰਨ ‘ਤੇ ਮਜ਼ਬੂਰ ਹੋਵੇ। ਇਸ ਲਈ ਫ਼ਿਲਮ ਦੇਖਣੀ ਪਵੇਗੀ। ਫ਼ਿਲਮ ਦੇ ਧਮਾਕੇਦਾਰ ਟ੍ਰੇਲਰ ਨੂੰ ਆਮਿਰ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ। ਆਮਿਰ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਸਾਡੇ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਯਸ਼ ਜੀ ਨੂੰ ਮਿਸ ਕਰ ਰਹੇ ਹਾਂ। ਕਾਸ਼ ਉਹ ਅੱਜ ਸਾਡੇ ਵਿਚਕਾਰ ਹੁੰਦੇ। ਉਮੀਦ ਕਰਦੇ ਹਾਂ ਕਿ ਤੁਹਾਡੀ ਦੀਵਾਲੀ ਖਾਸ ਹੋਵੇ।" ‘ਠਗਸ ਆਫ ਹਿੰਦੁਸਤਾਨ’ ਦੇ ਮੋਸ਼ਨ ਮੋਸਟਰ ਦੇਖ ਕੇ ਫੈਨਸ ਨੇ ਫ਼ਿਲਮ ਨੂੰ ਬਲਾਕਬਸਟਰ ਕਰਾਰ ਦਿੱਤਾ ਸੀ। ਇਸ ਫ਼ਿਲਮ ਨੂੰ ‘ਧੂਮ-3’ ਦੇ ਡਾਇਰੈਕਟਰ ਵਿਜੇ ਕ੍ਰਿਸ਼ਨਾ ਆਚਾਰੀਆ ਨੇ ਹੀ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਖਾਸ ਗੱਲ ਹੈ ਕਿ ਇਸ ‘ਚ ਪਹਿਲੀ ਵਾਰ ਆਮਿਰ-ਅਮਿਤਾਭ ਸਕਰੀਨ ਸ਼ੇਅਰ ਕਰ ਰਹੇ ਹਨ। ਖ਼ਬਰਾਂ ਤਾਂ ਇਹ ਵੀ ਨੇ ਕਿ ਫ਼ਿਲਮ ‘ਚ ਕੈਟਰੀਨਾ ਤੇ ਫਾਤਿਮਾ ਦੇ ਵੀ ਜ਼ਬਰਦਸਤ ਐਕਸ਼ਨ ਹਨ।