ਹਾਲ ਹੀ ਵਿੱਚ, ਦੱਖਣੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ, ਜੋ ਆਪਣੀ ਸੱਟ ਕਾਰਨ ਸੁਰਖੀਆਂ ਵਿੱਚ ਸਨ, ਹੁਣ ਆਪਣੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। ਪ੍ਰਕਾਸ਼ ਰਾਜ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਦੂਜਾ ਵਿਆਹ ਕੀਤਾ। ਉਸ ਦੀ ਆਪਣੀ ਪਤਨੀ ਨਾਲ ਦੂਜੇ ਵਿਆਹ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪ੍ਰਕਾਸ਼ ਇਕਲੌਤਾ ਅਭਿਨੇਤਾ ਨਹੀਂ ਹੈ ਜਿਸ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਉਸ ਤੋਂ ਪਹਿਲਾਂ ਅਦਾਕਾਰ ਗੋਵਿੰਦਾ ਅਤੇ ਅਨੂ ਕਪੂਰ ਵੀ ਅਜਿਹਾ ਕਰ ਚੁੱਕੇ ਹਨ। ਉਸ ਦਾ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕਰਨ ਦਾ ਕਾਰਨ ਵੀ ਬਹੁਤ ਦਿਲਚਸਪ ਹੈ। 


 


ਉਸ ਨੇ ਖ਼ੁਦ ਕਾਰਨ ਦੱਸਿਆ ਕਿ ਪ੍ਰਕਾਸ਼ ਰਾਜ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕਰਨ ਦਾ ਫ਼ੈਸਲਾ ਕਿਉਂ ਕੀਤਾ? ਉਸ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਨਾਲ ਸਾਰੀ ਗੱਲ ਦਾ ਖੁਲਾਸਾ ਕੀਤਾ। ਪ੍ਰਕਾਸ਼ ਨੇ ਦੱਸਿਆ ਕਿ ਉਸ ਨੇ ਇਹ ਕਦਮ ਆਪਣੇ ਬੇਟੇ ਦੀ ਖਾਤਰ ਚੁੱਕਿਆ ਹੈ, ਕਿਉਂਕਿ ਉਸ ਦਾ ਬੇਟਾ ਉਸ ਦੇ ਵਿਆਹ ਨੂੰ ਦੁਬਾਰਾ ਦੇਖਣਾ ਚਾਹੁੰਦਾ ਸੀ। ਉਸ ਨੇ ਲਿਖਿਆ, "ਅਸੀਂ ਅੱਜ ਰਾਤ ਦੁਬਾਰਾ ਵਿਆਹ ਕਰਵਾ ਲਿਆ ਕਿਉਂਕਿ ਸਾਡਾ ਬੇਟਾ ਸਾਡਾ ਵਿਆਹ ਵੇਖਣਾ ਚਾਹੁੰਦਾ ਸੀ।"


 


ਗੋਵਿੰਦਾ ਵੀ ਕਰ ਚੁੱਕਿਆ ਹੈ ਸੁਨੀਤਾ ਨਾਲ ਦੋ ਵਾਰ ਵਿਆਹ 


ਅਦਾਕਾਰ ਗੋਵਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ 1987 ਵਿੱਚ ਸੁਨੀਤਾ ਨਾਲ ਲਵ ਮੈਰਿਜ ਕੀਤੀ ਸੀ। ਉਸਨੇ ਆਪਣੇ ਵਿਆਹ ਨੂੰ 4 ਸਾਲਾਂ ਤੱਕ ਲੁਕੋ ਕੇ ਰੱਖਿਆ ਸੀ ਤਾਂ ਜੋ ਇਸਦਾ ਉਸਦੇ ਕੰਮ 'ਤੇ ਅਸਰ ਨਾ ਪਵੇ। ਇਸ ਤੋਂ ਬਾਅਦ, 49 ਸਾਲ ਦੀ ਉਮਰ ਵਿੱਚ, ਗੋਵਿੰਦਾ ਨੇ ਇੱਕ ਵਾਰ ਫਿਰ ਸੁਨੀਤਾ ਨਾਲ ਪੂਰੇ ਰੀਤੀ ਰਿਵਾਜਾਂ ਨਾਲ 2015 ਵਿਆਹ ਕਰਵਾ ਲਿਆ। ਇੱਕ ਇੰਟਰਵਿਊ ਵਿੱਚ ਗੋਵਿੰਦਾ ਨੇ ਦੱਸਿਆ ਕਿ ਉਸਨੇ ਅਜਿਹਾ ਆਪਣੀ ਮਾਂ ਦੇ ਕਹਿਣ ਤੇ ਕੀਤਾ ਕਿਉਂਕਿ ਉਸਦੀ ਮਾਂ ਅੰਕ ਵਿਗਿਆਨ ਵਿੱਚ ਬਹੁਤ ਭਰੋਸਾ ਕਰਦੀ ਹੈ। ਇਸੇ ਲਈ ਉਹ ਚਾਹੁੰਦੀ ਸੀ ਕਿ 49 ਸਾਲ ਦੀ ਉਮਰ ਵਿੱਚ ਸੁਨੀਤਾ ਨਾਲ ਦੁਬਾਰਾ ਵਿਆਹ ਕਰੇ। 


 


ਅਨੂ ਕਪੂਰ ਨੇ ਇਸ ਕਾਰਨ ਆਪਣੀ ਪਤਨੀ ਨਾਲ ਵਿਆਹ ਕੀਤਾ:


ਅਨੂ ਕਪੂਰ ਦੀ ਜ਼ਿੰਦਗੀ ਉਤਰਾਅ ਚੜ੍ਹਾਅ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਸਾਲ 1992 ਵਿੱਚ ਅਨੁਪਮਾ ਪਟੇਲ ਨਾਲ ਵਿਆਹ ਕੀਤਾ ਸੀ। ਪਰ 1993 ਵਿੱਚ ਉਨ੍ਹਾਂ ਨੂੰ ਤਲਾਕ ਦੇ ਦਿੱਤਾ, ਜਿਸ ਤੋਂ ਬਾਅਦ ਉਹ ਜ਼ੀਟੀਵੀ ਦੇ ਇੱਕ ਸ਼ੋਅ ਦੇ ਦੌਰਾਨ ਆਪਣੀ ਸਹਿ-ਹੋਸਟ ਅਰੁਣਿਤਾ ਮੁਖਰਜੀ ਦੇ ਨਾਲ ਪਿਆਰ ਵਿੱਚ ਪੈ ਗਏ। 1995 ਵਿੱਚ ਉਸਨੇ ਅਰੁਣਿਤਾ ਨਾਲ ਵਿਆਹ ਕੀਤਾ। ਦੋਵਾਂ ਦੀ 2001 ਵਿੱਚ ਇੱਕ ਬੇਟੀ ਸੀ, ਪਰ ਇਸ ਦੌਰਾਨ ਅਨੂ ਕਪੂਰ ਇੱਕ ਵਾਰ ਫਿਰ ਆਪਣੀ ਪਹਿਲੀ ਪਤਨੀ ਦੇ ਸੰਪਰਕ ਵਿੱਚ ਆਏ।


 


ਸੱਚਾਈ ਜਾਣਨ 'ਤੇ ਅਰੁਣਿਤਾ ਨੇ ਵੀ ਉਸ ਨੂੰ ਤਲਾਕ ਦੇ ਦਿੱਤਾ, ਜਿਸ ਤੋਂ ਬਾਅਦ ਸਾਲ 2008 'ਚ ਅਨੂ ਨੇ ਇਕ ਵਾਰ ਫਿਰ ਆਪਣੀ ਪਹਿਲੀ ਪਤਨੀ ਅਨੁਪਮਾ ਪਟੇਲ ਨਾਲ ਵਿਆਹ ਕਰਵਾ ਲਿਆ। ਦੋਵਾਂ ਦੇ 3 ਬੱਚੇ ਹਨ ਅਤੇ ਹੁਣ ਉਹ ਖੁਸ਼ਹਾਲ ਵਿਆਹੁਤਾ ਜੀਵਨ ਜੀ ਰਹੇ ਹਨ।