ਬੇਸ਼ੱਕ ਸਾਰਾ ਦੀ ਤਾਰੀਫ ਹੋ ਰਹੀ ਹੈ ਪਰ ਫ਼ਿਲਮ ਇੱਕ ਵਾਰ ਫੇਰ ਵਿਵਾਦਾਂ ‘ਚ ਘਿਰ ਗਈ ਹੈ। ਹੁਣ ਫ਼ਿਲਮ ‘ਤੇ ਇਲਜ਼ਾਮ ਲੱਗਿਆ ਹੈ ਲਵ ਜੇਹਾਦ ਨੂੰ ਹੁਲਾਰਾ ਦੇਣ ਦਾ। ਜੀ ਹਾਂ, ਭਾਜਪਾ ਨੇ ਫ਼ਿਲਮ ‘ਤੇ ਲਵ ਜੇਹਾਦ ਨੂੰ ਹੁਲਾਰਾ ਦੇਣ ਦਾ ਇਲਜ਼ਾਮ ਲਾਉਂਦੇ ਹੋਏ ਇਸ ‘ਤੇ ਬੈਨ ਕਰਨ ਦੀ ਮੰਗ ਕੀਤੀ ਹੈ। ਇਸ ਦਾ ਜਵਬ ਦਿੰਦੇ ਹੋਏ ‘ਕੇਦਾਰਨਾਥ’ ਦੇ ਮੇਕਰਸ ਨੇ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋਂ ਲੋਕਾਂ ਨੂੰ ਐਨਟਰਟੇਨ ਕਰਨਾ ਹੈ।
ਫ਼ਿਲਮੇਕਰ ਰੋਨੀ ਸਕਰੂਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਿਲਮ ਦੇਖਣ ਤੋਂ ਪਹਿਲਾਂ ਹੈ ਕਿਸੇ ਤਰ੍ਹਾਂ ਦੀ ਰਾਏ ਕਾਇਮ ਨਾ ਕਰਨ। ਉਨ੍ਹਾਂ ਨੂੰ ਫ਼ਿਲਮ ਦੇਖਣੀ ਚਾਹੀਦੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਫ਼ਿਲਮ ‘ਚ ਅਜਿਹਾ ਕੁਝ ਨਹੀਂ। ‘ਕੇਦਾਰਨਾਥ’ ‘ਚ ਸਾਰਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੁਰ ਹਨ ਜਿਸ ਦੀ ਕਹਾਣੀ ਉਤਰਾਖੰਡ ਦੀ ਤ੍ਰਾਸਦੀ ‘ਤੇ ਅਧਾਰਤ ਹੈ।