ਨਵੀਂ ਦਿੱਲੀ: ਚਾਈਨੀਜ਼ ਮੋਬਾਈਲ ਮੇਕਰ ਸ਼ਿਓਮੀ ਨੇ ਭਾਰਤੀ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਡਾਲਰ ਮੁਤਾਬਕ ਰੁਪਏ ਦੀ ਡਿੱਗਦੀ ਹੋਈ ਕੀਮਤ ਕਰਕੇ ਸ਼ਿਓਮੀ ਨੇ ਇਹ ਫੈਸਲਾ ਲਿਆ ਹੈ। ਇਸ ਗੱਲ ਦਾ ਅਸਰ ਸਿੱਧੇ ਤੌਰ ‘ਤੇ ਸ਼ਿਓਮੀ ਦੇ ਪ੍ਰੋਡਕਟ ਸਮਾਰਟਫੋਨ, ਸਮਾਰਟ ਟੀਵੀ ਤੇ ਪਾਵਰ ਬੈਂਕਾਂ ‘ਤੇ ਪਵੇਗੀ।



ਖ਼ਬਰਾਂ ਨੇ ਕਿ ਸ਼ਿਓਮੀ ਵੱਲੋਂ ਵਧਾਈਆਂ ਗਈਆਂ ਇਹ ਕੀਮਤਾ 11 ਨਵੰਬਰ ਤੋਂ ਹੀ ਲਾਗੂ ਹੋ ਚੁੱਕੀਆਂ ਹਨ। ਇਸ ਵਧੀ ਕੀਮਤ ਤੋਂ ਬਾਅਦ ਸ਼ਿਓਮੀ ਦਾ ਸਭ ਤੋਂ ਸਸਤਾ ਸਮਾਰਟਫੋਨ ਰੇਡਮੀ 6A (2GB ਰੈਮ/16GB ਸਟੋਰੇਜ) ਹੁਣ 5,999 ਰੁਪਏ ਦੀ ਥਾਂ 6,599 ਰੁਪਏ ਦਾ ਹੋ ਗਿਆ ਹੈ। ਜਦੋਂਕਿ ਰੇਡਮੀ 6A ਦਾ ਦੂਜਾ ਵੈਰੀਅੰਟ 3ਜੀਬੀ ਰੈਮ/ 32ਜੀਬੀ ਮੈਮਰੀ ਹੁਣ 6,999 ਰੁਪਏ ਦੇ ਬਜਾਏ 7,499 ਰੁਪਏ ਦਾ ਮਿਲੇਗਾ।



ਸ਼ਿਓਮੀ ਦੇ ਇਸ ਫੈਸਲੇ ਦਾ ਅਸਰ ਕੰਪਨੀ ਵੱਲੋਂ ਹਾਲ ਹੀ ‘ਚ ਲੌਂਚ ਹੋਏ ਸਮਾਰਟ ਟੀਵੀ ਦੀ ਕੀਮਤ ‘ਤੇ ਵੀ ਪਿਆ ਹੈ। 14,999 ਰੁਪਏ ਦੀ ਕੀਮਤ ‘ਚ ਮਿਲਣ ਵਾਲਾ ਸ਼ਿਓਮੀ Mi TV 4C Pro (32 inch) ਹੁਣ ਇੱਕ ਹਜ਼ਾਰ ਰੁਪਏ ਤੇ Mi TV 4C Pro (49 inch) ਵਾਲਾ ਟੀਵੀ ਦੋ ਹਜ਼ਾਰ ਰੁਪਏ ਮਹਿੰਗਾ ਮਿਲੇਗਾ।

ਕੁਝ ਦਿਨ ਪਹਿਲਾਂ ਦੀਵਾਲੀ ਸੇਲ ‘ਚ ਸ਼ਿਓਮੀ ਦੇ ਇਨ੍ਹਾਂ ਪ੍ਰੋਡਕਟਸ ‘ਤੇ ਭਾਰੀ ਛੋਟ ਵੀ ਦੇਖਣ ਨੂੰ ਮਿਲੀ ਸੀ।