ਨਵੀਂ ਮੁੰਬਈ: ਵੱਟਸਅੱਪ ਯੂਜ਼ਰਸ ਦਾ ਅਨਸੇਵ ਡਾਟਾ ਆਪਣੇ ਆਪ ਡਿਲੀਟ ਹੋ ਜਾਵੇਗਾ। ਸੋਸ਼ਲ ਮੀਡੀਆ ਕੰਪਨੀ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਯੂਜ਼ਰਸ 'ਤੇ ਇਸ ਦਾ ਖਾਸ ਅਸਰ ਪਵੇਗਾ ਜਿਨ੍ਹਾਂ ਨੇ ਗੂਗਲ ਡ੍ਰਾਈਵ ‘ਤੇ ਡੇਟਾ ਤੇ ਚੈਟ ਹਿਸਟਰੀ ਦਾ ਬੈਕਅੱਪ ਨਹੀਂ ਲਿਆ।
ਐਂਡ੍ਰਾਈਡ ਯੂਜ਼ਰਸ ਨੂੰ ਐਪ ਅਪਡੇਟ ਕਰਨਾ ਜ਼ਰੂਰੀ
ਵਟਸਅੱਪ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਇੱਕ ਸਾਲ ‘ਚ ਜਿਨ੍ਹਾਂ ਨੇ ਬੈਕਅੱਪ ਨੂੰ ਅੱਪਡੇਟ ਨਹੀਂ ਕੀਤਾ, ਉਨ੍ਹਾਂ ਦਾ ਡਾਟਾ ਗੂਗਲ ਡ੍ਰਾਈਵ ਤੋਂ ਵੀ ਹਟਾ ਦਿੱਤਾ ਜਾਵੇਗਾ। ਇਸ ਤੋਂ ਬਚਣ ਲਈ ਐਂਡ੍ਰਾਈਡ ਫੋਨ ਯੂਜ਼ਰਸ ਨੂੰ ਐਪ ਅਪਡੇਟ ਕਰਨਾ ਪਵੇਗਾ।
ਪਿਛਲੇ ਮਹੀਨੇ ਗੂਗਰ ਨੇ ਕੀਤਾ ਸੀ ਕਰਾਰ
ਵੱਟਸਅਪ ਨੇ ਪਿਛਲੇ ਸਾਲ ਅਗਸਤ ‘ਚ ਗੂਗਲ ਯੂਜ਼ਰਸ ਦਾ ਡਾਟਾ ਸਟੋਰ ਕਰਨ ਦਾ ਐਗ੍ਰੀਮੈਂਟ ਕੀਤਾ ਸੀ ਤਾਂ ਜੋ ਯੂਜ਼ਰਸ ਆਪਣੇ ਫੋਨ ਦੀ ਮੈਮਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਪਾਉਣ। ਇਸ ਦੇ ਨਾਲ ਹੀ ਫੋਨ ਬਦਲਣ ‘ਤੇ ਪੁਰਾਣਾ ਡੇਟਾ ਨਵੇਂ ਫੋਨ ‘ਚ ਲੋਡ ਕਰ ਪਾਉਣ। ਭਾਰਤ ‘ਚ ਵੱਟਸਅਪ ਯੂਜ਼ਰਸ ਦੀ ਗਿਣਤੀ 20 ਕਰੋੜ ਦੇ ਕਰੀਬ ਹੈ।