ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ 'ਚੋਂ ਹੀ ਇੱਕ ਹਨ ਪੰਜਾਬੀ ਸਿੰਗਰ ਹਰਫ਼ ਚੀਮਾ।


 


ਹਰਫ਼ ਚੀਮਾ ਵੀ ਕਿਸਾਨਾਂ ਨਾਲ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਟਿੱਕਰੀ ਬਾਰਡਰ ਦਾ ਹੈ, ਜਿੱਥੇ ਕੁਝ ਕਿਸਾਨਾਂ ਨੇ ‘ਕਿਸਾਨ ਹਵੇਲੀ’ ਬਣਾਈ ਹੈ।  ਵੀਡੀਓ ਸ਼ੇਅਰ ਕਰਦਿਆਂ ਹਰਫ਼ ਨੇ ਲਿਖਿਆ, "ਕਿਸਾਨ ਹਵੇਲੀ ਦਿੱਲੀ"



ਇੱਥੇ ਹਵੇਲੀ ਦੇ ਨਾਲ ਹੀ ਖੇਡ ਦਾ ਮੈਦਾਨ ਵੀ ਤਿਆਰ ਕੀਤਾ ਗਿਆ ਹੈ। ਕਿਸਾਨਾਂ ਦੀ ਇਸ ਹਵੇਲੀ ਵਿੱਚ ਹਰ ਸਹੂਲਤ ਮੌਜੂਦ ਹੈ। ਕਿਸਾਨਾਂ ਵੱਲੋਂ ਫੁੱਲ ਬੂਟੇ ਲਗਾ ਕੇ ਇਸ ਹਵੇਲੀ ਨੂੰ ਸਜਾਇਆ ਗਿਆ ਹੈ।