ਮੁੰਬਈ: ਪਿਛਲੇ ਸਾਲ ਵਿੱਚ ਕੋਰੋਨਾ ਕਾਰਨ ਫਿਲਮ ਇੰਡਸਟਰੀ ਬੁਰੀ ਤਰ੍ਹਾਂ ਪਟੜੀ ਤੋਂ ਉੱਤਰੀ ਹੈ, ਜਿਸ ਨੂੰ ਮੁੜ ਚੜ੍ਹਨ ਵਿੱਚ ਸਮਾਂ ਲੱਗ ਰਿਹਾ ਹੈ। ਹੁਣ ਵੀ ਫਿਲਮ ਮੇਕਰਜ਼ ਆਪਣੀਆਂ ਫਿਲਮਾਂ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਤੋਂ ਝਿਜਕ ਰਹੇ ਹਨ ਤੇ ਨੁਕਸਾਨ ਵੱਧ ਨਾ ਹੋਵੇ ਇਸ ਲਈ OTT ਦੇ ਵੱਲ ਜਾ ਰਹੇ ਹਨ।


 


ਹੁਣ ਇੱਕ ਹੋਰ ਵੱਡੀ ਫਿਲਮ ਥਿਏਟਰ ਦਾ ਮੂੰਹ ਨਹੀਂ ਦੇਖ ਪਾਏਗੀ। ਰਿਪੋਰਟਾਂ ਮੁਤਾਬਕ ਫਰਹਾਨ ਅਖਤਰ ਦੀ ਬਲਾਕਬਸਟਰ ਫਿਲਮ 'ਤੂਫ਼ਾਨ' ਵੀ ਹੁਣ ਥਿਏਟਰ ਵਿੱਚ ਰਿਲੀਜ਼ ਨਹੀਂ ਹੋਵੇਗੀ। ਹੁਣ ਇਹ ਫਿਲਮ ਸਿੱਧੇ ਤੌਰ 'ਤੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਏਗੀ ਜਿਸ ਲਈ ਮੇਕਰਜ਼ ਤਿਆਰੀ ਕਰ ਰਹੇ ਹਨ।


 


ਫਿਲਮ ਨੂੰ OTT ਪਲੇਟਫਾਰਮ ਤੇ ਲੈ ਕੇ ਆਉਣ ਲਈ ਮੇਕਰਜ਼ ਨੇ ਐਮਾਜ਼ਾਨ ਪ੍ਰਾਈਮ ਨਾਲ ਹੱਥ ਮਿਲਾਇਆ ਹੈ। ਵੱਡੀ ਗੱਲ ਇਹ ਹੈ ਕਿ ਮੇਕਰਜ਼ ਫਿਲਮ ਦੀ ਕਮਾਈ ਨੂੰ ਲੈ ਕੇ ਕੋਈ ਵੀ ਜੋਖਮ ਲੈਣ ਲਈ ਤਿਆਰ ਨਹੀਂ। ਫਿਲਮ ਬਾਰੇ ਗੱਲ ਕਰੀਏ ਤਾਂ ਇਹ ਫਰਹਾਨ ਅਖਤਰ ਦੀ ਮੋਸਟ ਅਵੇਟੇਡ ਫਿਲਮ ਹੈ ਜਿਸ 'ਚ ਫ਼ਰਹਾਨ ਲੀਡ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ ਤੇ ਉਹ ਫਿਲਮ ਵਿਚ ਬਾਕਸਿੰਗ ਕਰਦੇ ਨਜ਼ਰ ਆਉਣਗੇ।


 


ਫਿਲਮ ਦੀ ਅਨਾਊਸਮੈਂਟ ਤੋਂ ਬਾਅਦ ਹੀ ਇਸ ਨੂੰ ਲੈ ਕੇ ਲਗਾਤਾਰ ਚਰਚਾ ਹੁੰਦੀ ਰਹੀ। ਇਸ ਫਿਲਮ ਦੀ ਤਿਆਰੀ ਲੈ ਫ਼ਰਹਾਨ ਅਖ਼ਤਰ ਨੇ ਵੱਡੀ ਮਿਹਨਤ ਕੀਤੀ ਹੈ, ਫਰਹਾਨ ਆਪਣੇ ਫੈਨਜ਼ ਨਾਲ ਆਪਣੀ ਤਿਆਰੀ ਦੀਆਂ ਝਲਕਾਂ ਵੀ ਸ਼ੇਅਰ ਕਰਦੇ ਰਹੇ ਹਨ। ਫਰਹਾਨ ਅਖਤਰ ਦੇ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਕਿ ਕਦ ਇਹ ਫਿਲਮ ਸਿਨੇਮਾਘਰਾਂ ਵਿੱਚ ਆਵੇਗੀ। ਹੁਣ ਉਨ੍ਹਾਂ ਨੂੰ ਵੀ ਥੋੜ੍ਹੀ ਨਿਰਾਸ਼ਾ ਝੱਲਣੀ ਪਵੇਗੀ।