Nun 2 Box office Collection Day 11: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ ਐਟਲੀ ਦੀ ਇਹ ਮਲਟੀਸਟਾਰਰ ਫਿਲਮ ਹਰ ਰੋਜ਼ ਨਵੇਂ ਰਿਕਾਰਡ ਤੋੜ ਰਹੀ ਹੈ। ਜਵਾਨ ਦੀ ਸ਼ਾਨਦਾਰ ਸਫਲਤਾ ਦੇ ਵਿਚਕਾਰ ਹਾਲੀਵੁੱਡ ਦੀ ਡਰਾਉਣੀ ਫਿਲਮ 'ਦ ਨਨ 2' ਨੇ ਵੀ ਚੰਗੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਮਿਸ ਪੂਜਾ ਦਾ ਨਵਾਂ ਗਾਣਾ 'ਫਾਲੋ ਕਰਦਾ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ
'ਜਵਾਨ' ਦੇ ਤੂਫਾਨ ਵਿਚਾਲੇ 8 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਭਾਰਤ ਵਿੱਚ ਹੀ 11 ਦਿਨਾਂ 'ਚ 30 ਕਰੋੜ ਦੀ ਕਮਾਈ ਕਰ ਲਈ ਹੈ। ਭਾਵੇਂ ਇਸ ਫਿਲਮ ਨੇ ਭਾਰਤ 'ਚ 30 ਕਰੋੜ ਦਾ ਕਾਰੋਬਾਰ ਕੀਤਾ ਹੈ ਪਰ ਇਹ ਫਿਲਮ ਪੂਰੀ ਦੁਨੀਆ 'ਚ ਧਮਾਲ ਮਚਾ ਰਹੀ ਹੈ। ਫਿਲਮ ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 1249 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
ਭਾਰਤ ਵਿੱਚ 'ਦ ਨਨ 2'
ਕਾਬਿਲੇਗ਼ੌਰ ਹੈ ਕਿ 'ਦ ਨਨ 2' ਨੇ ਭਾਰਤ 'ਚ ਵੀ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਭਾਰਤ 'ਚ ਰਿਲੀਜ਼ ਹੋਈਆਂ ਹੋਰ ਹਾਲੀਵੁੱਡ ਫਿਲਮਾਂ ਦੇ ਮੁਕਾਬਲੇ 'ਦ ਨਨ 2' ਨੇ ਕਾਫੀ ਚੰਗੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ 'ਦਿ ਪੋਪਜ਼ ਐਕਸੋਰਸਿਸਟ', 'ਈਵਲ ਡੈੱਡ ਰਾਈਜ਼ 2' ਅਤੇ 'ਇਨਸੀਡੀਅਸ: ਦਿ ਰੈੱਡ ਡੋਰ' ਵਰਗੀਆਂ ਕਈ ਹਾਲੀਵੁੱਡ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਫਿਲਮ ਦੇ ਵਰਲਡ ਵਾਈਡ ਕਲੈਕਸ਼ਨ ਨੇ ਵੀ ਨਵੇਂ ਰਿਕਾਰਡ ਬਣਾਏ ਹਨ।
ਵਰਲਡ ਵਾਈਡ ਕਲੈਕਸ਼ਨ 'ਚ ਫਿਲਮ ਨੇ ਬਣਾਇਆ ਰਿਕਾਰਡ
'ਦ ਨਨ 2' 2018 'ਚ ਰਿਲੀਜ਼ ਹੋਈ 'ਦ ਨਨ' ਦਾ ਸੀਕਵਲ ਹੈ। 40 ਮਿਲੀਅਨ ਡਾਲਰ ਤੋਂ ਘੱਟ ਦੇ ਬਜਟ ਨਾਲ ਬਣੀ ਇਸ ਫਿਲਮ ਨੇ 150 ਮਿਲੀਅਨ ਡਾਲਰ ਯਾਨੀ 1249 ਕਰੋੜ ਦੀ ਕਮਾਈ ਕੀਤੀ ਹੈ। ਇਹ ਕਲੈਕਸ਼ਨ ਜਵਾਨ ਦੇ ਵਰਲਡ ਵਾਈਡ ਕਾਰੋਬਾਰ ਤੋਂ ਵੱਧ ਹੈ, ਜਿਸ ਨੇ ਹੁਣ ਤੱਕ ਦੁਨੀਆ ਭਰ ਵਿੱਚ 797.50 ਕਰੋੜ ਰੁਪਏ ਕਮਾਏ ਹਨ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਫਿਲਮ 300 ਮਿਲੀਅਨ ਡਾਲਰ ਤੱਕ ਦਾ ਕਲੈਕਸ਼ਨ ਕਰ ਸਕਦੀ ਹੈ।
ਕੀ ਹੈ 'ਨਨ 2' ਦੀ ਕਹਾਣੀ?
'ਦ ਨਨ 2' ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ 1956 'ਚ ਫਰਾਂਸ 'ਚ ਇਕ ਪਾਦਰੀ ਦੀ ਹਿੰਸਕ ਹੱਤਿਆ ਦੀ ਕਹਾਣੀ 'ਤੇ ਆਧਾਰਿਤ ਹੈ। ਜਿਸਦੀ ਭੈਣ ਆਇਰੀਨ (ਟਾਇਸਾ ਫਾਰਮਿਗਾ) ਜਾਂਚ ਸ਼ੁਰੂ ਕਰਦੀ ਹੈ ਅਤੇ ਫਿਰ ਇੱਕ ਸ਼ਕਤੀਸ਼ਾਲੀ ਬੁਰੀ ਆਤਮਾ ਦਾ ਸਾਹਮਣਾ ਕਰਦੀ ਹੈ।
ਇਹ ਵੀ ਪੜ੍ਹੋ: ਸ਼ੈਰੀ ਮਾਨ ਨੇ ਅੰਗਰੇਜ਼ੀ 'ਚ ਗਾਇਆ ਆਪਣਾ ਸੁਪਰਹਿੱਟ ਗਾਣਾ '3 ਪੈੱਗ', ਵੀਡੀਓ ਦੇਖ ਨਹੀਂ ਰੁਕੇਗਾ ਹਾਸਾ