ਚੰਡੀਗੜ੍ਹ: ਇੱਕ ਫ਼ਿਲਮ ਦਾ ਟਾਇਟਲ ਹੀ ਹੁੰਦਾ ਹੈ ਜੋ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਉਨ੍ਹਾਂ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਅਜਿਹੀ ਹੀ ਇੱਕ ਫ਼ਿਲਮ ਹੈ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਜਿਸ ਦਾ ਟਾਇਟਲ ਕੁਝ ਵੱਖਰਾ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ।
'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਨੂੰ ਡਾਇਰੈਕਟ ਕਰਨ ਕੇ ਗੁਲਿਆਨੀ ਨੇ ਕੀਤਾ ਹੈ ਤੇ ਇਹ ਸੁਮਿਤ ਦੱਤ ਤੇ ਡ੍ਰੀਮ ਬੁੱਕ ਦੀ ਪੇਸ਼ਕਸ਼ ਹੈ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਏ ਲਿਓਸਟ੍ਰਾਇਡ ਐਂਟਰਟੇਨਮੈਂਟ ਪ੍ਰੋਡਕਸ਼ਨ ਨੇ।
ਹਾਲ ਹੀ ‘ਚ ਫ਼ਿਲਮ ਦੀ ਪਹਿਲੀ ਲੁੱਕ ਰਿਲੀਜ਼ ਕੀਤੀ ਗਈ। ਪੋਸਟਰ ਤੋਂ ਇਹ ਲੱਗਦਾ ਹੈ ਕਿ ਇਹ ਫ਼ਿਲਮ ਇੱਕ ਹਲਕੀ ਫੁਲਕੀ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੋਵੇਗੀ। ਦੋਨੋਂ ਹੀ ਅਦਾਕਾਰ ਬਹੁਤ ਹੀ ਖੁਸ਼ ਮਿਜ਼ਾਜ਼ ਨਜ਼ਰ ਆ ਰਹੇ ਹਨ ਤੇ ਫਿਲਮ ਇੱਕ ਰੋਮਾਂਟਿਕ ਕਾਮੇਡੀ ਹੋਵੇਗੀ।
ਫੇਮਸ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਨੇ ਇਸ ਨੂੰ ਮਿਊਜ਼ਿਕ ਦਿੱਤਾ ਹੈ ਤੇ ਸਕ੍ਰੀਨਪਲੇ-ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਨ੍ਹਾਂ ਸਭ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਫ਼ਿਲਮ ਯਕੀਨਨ ਬਲੌਕਬਸਟਰ ਫ਼ਿਲਮ ਸਾਬਤ ਹੋਵੇਗੀ। ਇਹ ਫਿਲਮ 24 ਮਈ, 2019 ਨੂੰ ਰਿਲੀਜ਼ ਹੋਵੇਗੀ।
'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਨਾਲ ਆ ਰਹੇ ਗਿੱਪੀ ਗਰੇਵਾਲ
ਏਬੀਪੀ ਸਾਂਝਾ
Updated at:
10 Apr 2019 05:54 PM (IST)
ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦਾ ਟਾਇਟਲ ਕੁਝ ਵੱਖਰਾ ਹੈ। ਫ਼ਿਲਮ ‘ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਪਹਿਲੀ ਵਾਰੀ ਵੱਡੇ ਪਰਦੇ 'ਤੇ ਨਜ਼ਰ ਆਵੇਗੀ।
- - - - - - - - - Advertisement - - - - - - - - -