Akshay Kumar OMG 2: ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੇ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ 'ਓ ਮਾਈ ਗੌਡ 2' ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ ਮੇਕਰਸ ਦੀ ਸੈਂਸਰ ਬੋਰਡ ਨਾਲ ਗਰਾਰੀ ਫਸੀ ਹੋਈ ਹੈ। ਪਹਿਲਾਂ ਇਹ ਖਬਰਾਂ ਸੀ ਕਿ ਸੈਂਸਰ ਬੋਰਡ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੈਂਸਰ ਬੋਰਡ ਨੇ ਫਿਲਮ ਦੇ 20 ਸੀਨਾਂ ਨੂੰ ਕੱਟ ਕੇ ਇਸ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਨਾਲ ਹੀ ਫਿਲਮ ਨੂੰ ਏ ਯਾਨਿ ਐਡਲਟ ਸਰਟੀਫਿਕੇਟ ਵੀ ਦੇ ਦਿੱਤਾ ਹੈ। ਰਿਪੋਰਟਾਂ ਦੀ ਮੰਨੀ ਜਾਏ ਤਾਂ ਫਿਲਮ ਇਨ੍ਹਾਂ ਸਾਰੇ ਵਿਵਾਦਾਂ 'ਚ ਸਿਰਫ ਅਕਸ਼ੇ ਕੁਮਾਰ ਦੀ ਜ਼ਿੱਦ ਕਰਕੇ ਫਸੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿਵੇਂ: 


'ਓਐਮਜੀ 2' ਰਿਲੀਜ਼ ਤੋਂ ਪਹਿਲਾਂ ਮੇਕਰਸ ਨੇ ਇਹ ਯੋਜਨਾ ਬਣਾਈ ਸੀ ਕਿ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਨਾ ਕਰਕੇ ਇਸ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਵੇ। ਇਸ 'ਤੇ ਅਕਸ਼ੇ ਕੁਮਾਰ ਜ਼ਿੱਦ 'ਤੇ ਅੜ ਗਏ ਕਿ ਉਹ ਕਿਸੇ ਵੀ ਹਾਲ 'ਚ ਇਹੀ ਚਾਹੁੰਦੇ ਹਨ ਕਿ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਵੇ ਅਤੇ ਲੋਕ ਇਸ ਨੂੰ ਸਿਨੇਮਾਘਰਾਂ 'ਚ ਜਾ ਕੇ ਦੇਖਣ। ਫਿਲਮ ਨੂੰ ਓਟੀਟੀ ਪਲੇਟਫਾਰਮ ਜੀਓ ਸਿਨੇਮਾ ਨੇ 90 ਕਰੋੜ 'ਚ ਖਰੀਦਣ ਦੀ ਇੱਛਾ ਵੀ ਜਤਾਈ ਸੀ। ਇਹ ਬਹੁਤ ਹੀ ਵੱਡੀ ਕੀਮਤ ਸੀ, ਪਰ ਅਕਸ਼ੇ ਕੁਮਾਰ ਆਪਣੀ ਜ਼ਿੱਦ 'ਤੇ ਅੜੇ ਹੋਏ ਸੀ। ਜੇ ਅਕਸ਼ੇ ਕੁਮਾਰ ਫਿਲਮ ਨੂੰ ਓਟੀਟੀ 'ਤੇ ਰਿਲੀਜ਼ ਕਰਨ ਲਈ ਮੰਨ ਜਾਂਦੇ ਤਾਂ ਫਿਲਮ ਨੂੰ ਲੈਕੇ ਇੰਨਾਂ ਵਿਵਾਦ ਨਾ ਖੜਾ ਹੁੰਦਾ।









ਕਾਬਿਲੇਗ਼ੌਰ ਹੈ ਕਿ ਅਕਸ਼ੇ ਕੁਮਾਰ ਦੀਆਂ ਪਿਛਲੇ ਕੁੱਝ ਸਮੇਂ ਤੋਂ 6-7 ਫਿਲਮਾਂ ਲਗਾਤਾਰ ਫਲੌਪ ਹੋਈਆਂ ਹਨ। ਇਸ ਤੋਂ ਬਾਅਦ ਅਕਸ਼ੇ 'ਤੇ ਫਲੌਪ ਹੀਰੋ ਦਾ ਠੱਪਾ ਲੱਗ ਗਿਆ ਹੈ। ਅਜਿਹੇ ਹਾਲਾਤ 'ਚ ਅਕਸ਼ੇ ਕੁਮਾਰ ਨੂੰ 'ਓਐਮਜੀ 2' ਤੋਂ ਕਾਫੀ ਉਮੀਦਾਂ ਸਨ, ਪਰ ਹੁਣ ਅਕਸ਼ੇ ਦੀਆਂ ਇਨ੍ਹਾਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।