PM Narendra Modi Congratulates Natu Natu And The Elephant Whisperers: ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਦੇ ਗੀਤ 'ਨਾਟੂ-ਨਾਟੂ' ਨੇ ਅੱਜ ਆਸਕਰ ਐਵਾਰਡ 2023 ਦੀ ਸਰਵੋਤਮ ਗੀਤ ਸ਼੍ਰੇਣੀ ਦਾ ਖਿਤਾਬ ਜਿੱਤ ਲਿਆ ਹੈ। ਪੂਰਾ ਦੇਸ਼ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਗੀਤ 'ਨਾਟੂ-ਨਾਟੂ' ਹੀ ਨਹੀਂ, ਸਗੋਂ ਭਾਰਤ ਦੀ ਸ਼ਾਰਟ ਡਾਕਿਊਮੈਂਟਰੀ ਫਿਲਮ 'ਦ ਐਲੀਫੈਂਟ ਵਿਸਪਰਜ਼' ਨੇ ਅੱਜ ਸਰਬੋਤਮ ਡਾਕੂਮੈਂਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਵੀ ਜਿੱਤਿਆ ਹੈ। ਭਾਰਤ ਦੇ ਖਾਤੇ 'ਚ ਦੋ ਵੱਡੇ ਐਵਾਰਡ ਆਉਣ 'ਤੇ ਪੂਰਾ ਦੇਸ਼ ਖੁਸ਼ੀ ਨਾਲ ਝੂਮ ਰਿਹਾ ਹੈ। ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਦੋਵਾਂ ਫਿਲਮਾਂ ਦੇ ਲੋਕਾਂ ਨੂੰ ਵਧਾਈ ਦੇ ਰਿਹਾ ਹੈ। ਪੀਐਮ ਮੋਦੀ ਨੇ ਵੀ ਪੁਰਸਕਾਰ ਜਿੱਤਣ 'ਤੇ ਦੋਵਾਂ ਫਿਲਮਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਦੋ ਟਵੀਟ ਕੀਤੇ ਹਨ, ਪਹਿਲੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ 'ਅਸਾਧਾਰਨ! 'ਨਾਟੂ ਨਾਟੂ' ਦੀ ਪ੍ਰਸਿੱਧੀ ਵਿਸ਼ਵਵਿਆਪੀ ਹੈ। ਇਹ ਇੱਕ ਅਜਿਹਾ ਗੀਤ ਹੋਵੇਗਾ ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰਹੇਗਾ। @mmkeeravaani, @boselyricist ਅਤੇ ਪੂਰੀ ਟੀਮ ਨੂੰ ਇਸ ਵੱਕਾਰੀ ਸਨਮਾਨ ਲਈ ਵਧਾਈ। ਭਾਰਤ ਖੁਸ਼ ਹੈ ਤੇ ਤੁਹਾਡੀ ਇਸ ਜਿੱਤ 'ਤੇ ਮਾਣ ਹੈ। #ਆਸਕਰ।
ਸਦਭਾਵਨਾ ਨਾਲ ਰਹਿਣ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਆਪਣੇ ਦੂਜੇ ਟਵੀਟ ਵਿੱਚ ਲਿਖਿਆ ਕਿ 'ਇਸ ਸਨਮਾਨ ਲਈ @Earthspectr@guneetm ਅਤੇ 'ਦਿ ਐਲੀਫੈਂਟ ਵਿਸਪਰਸ' ਦੀ ਪੂਰੀ ਟੀਮ ਨੂੰ ਵਧਾਈ। ਉਸਦਾ ਕੰਮ ਸ਼ਾਨਦਾਰ ਢੰਗ ਨਾਲ ਟਿਕਾਊ ਵਿਕਾਸ ਅਤੇ ਕੁਦਰਤ ਦੇ ਨਾਲ ਇਕਸੁਰਤਾ ਵਿਚ ਰਹਿਣ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। #ਆਸਕਰ।
ਇਹ ਵੀ ਪੜ੍ਹੋ: ਆਸਕਰ 2023 'ਚ ਭਾਰਤ ਦੀ ਬੱਲੇ ਬੱਲੇ, ਭਾਰਤੀ ਡਾਕਿਊਮੈਂਟਰੀ 'ਦ ਐਲੀਫੈਂਟ ਵਿਸਪਰਜ਼' ਨੇ ਜਿੱਤਿਆ ਐਵਾਰਡ