Mahira Khan Bipolar Disorder: ਮਾਹਿਰਾ ਖਾਨ ਪਾਕਿਸਤਾਨ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਸ ਨੇ ਇਕ ਤੋਂ ਵਧ ਕੇ ਇਕ ਸ਼ੋਅ ਦਿੱਤੇ ਹਨ। ਫੈਨਜ਼ ਉਸ ਦੇ ਸ਼ੋਅਜ਼ ਨੂੰ ਕਾਫੀ ਪਸੰਦ ਕਰਦੇ ਹਨ। ਮਾਹਿਰਾ ਨੂੰ ਭਾਰਤ 'ਚ ਵੀ ਲੋਕ ਕਾਫੀ ਪਿਆਰ ਦਿੰਦੇ ਹਨ। ਮਾਹਿਰਾ ਨੇ ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਕੰਮ ਕੀਤਾ ਸੀ। ਉਹ ਫਿਲਮ ਵਿੱਚ ਮੁੱਖ ਅਦਾਕਾਰਾ ਸੀ। ਹਾਲਾਂਕਿ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਘੱਟ ਪਸੰਦ ਕੀਤਾ ਗਿਆ ਅਤੇ ਫਿਲਮ ਨੇ ਔਸਤ ਕਾਰੋਬਾਰ ਕੀਤਾ।
ਹੁਣ ਅਦਾਕਾਰਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਬਾਇਪੋਲਰ ਡਿਸਆਰਡਰ ਤੋਂ ਪੀੜਤ ਹੈ। ਇਹ ਬਿਮਾਰੀ ਉਦੋਂ ਸਾਹਮਣੇ ਆਈ ਜਦੋਂ 2016 ਵਿੱਚ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰਾਂ ਦੇ ਭਾਰਤ ਵਿੱਚ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
6-7 ਸਾਲਾਂ ਤੋਂ ਦਵਾਈਆਂ ਲੈ ਰਹੀ ਹੈ ਮਾਹਿਰਾ
ਐੱਫਵਾਈ ਪੋਡਕਾਸਟ 'ਚ ਮਾਹਿਰਾ ਨੇ ਦੱਸਿਆ ਕਿ ਉਹ 6-7 ਸਾਲਾਂ ਤੋਂ ਦਵਾਈਆਂ ਲੈ ਰਹੀ ਹੈ। ਇਸ ਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸਨੇ ਦਵਾਈਆਂ ਛੱਡਣ ਬਾਰੇ ਵੀ ਸੋਚਿਆ। ਹਾਲਾਂਕਿ, ਉਹ ਦਵਾਈਆਂ ਨਹੀਂ ਛੱਡ ਸਕਦੀ ਸੀ। ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮਾਹਿਰਾ ਨੇ ਕਿਹਾ ਕਿ ਸ਼ਾਹਰੁਖ ਖਾਨ ਨਾਲ ਰਈਸ ਫਿਲਮ 'ਚ ਕੰਮ ਕਰਨ ਤੋਂ ਬਾਅਦ ਉਸ 'ਤੇ ਕਾਫੀ ਅਸਰ ਪਿਆ ਸੀ। ਕਿਉਂਕਿ ਉਸ ਦੇ ਕੰਮ ਨੂੰ ਫਿਲਮ 'ਚ ਕਾਫੀ ਜ਼ਿਆਦਾ ਆਲੋਚਨਾ ਮਿਲੀ ਸੀ। ਫਿਰ ਉਹ ਡਾਕਟਰ ਕੋਲ ਪਹੁੰਚੀ। ਉੱਥੇ ਜਾਣ ਤੋਂ ਬਾਅਦ ਮਾਹਿਰਾ ਨੂੰ ਦੱਸਿਆ ਗਿਆ ਕਿ ਉਸ ਨੂੰ ਡਿਪ੍ਰੈਸ਼ਨ ਹੈ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਸ ਨੇ ਦਵਾਈਆਂ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ। ਉਹ ਬਾਥਰੂਮ ਜਾਣ ਲਈ ਵੀ ਆਪਣੇ ਬਿਸਤਰੇ ਤੋਂ ਉੱਠ ਨਹੀਂ ਸਕਦੀ ਸੀ। ਉਹ ਅੱਲ੍ਹਾ ਅੱਗੇ ਦੁਆ ਕਰਦੀ ਸੀ ਕਿ ਉਹ ਉਸ ਨੂੰ ਉਮੀਦ ਦੀ ਇੱਕ ਛੋਟੀ ਜਿਹੀ ਝਲਕ ਵੀ ਦਿਖਾਵੇ ਪਰ, ਉਸਦੀ ਦਵਾਈ ਦੁਬਾਰਾ ਸ਼ੁਰੂ ਹੋ ਗਈ। ਮਾਹਿਰਾ ਅਜੇ ਵੀ ਦਵਾਈਆਂ ਲੈ ਰਹੀ ਹੈ। ਦੱਸ ਦੇਈਏ ਕਿ ਮਾਹਿਰਾ ਦਾ ਸ਼ੋਅ 'ਹਮਸਫਰ' ਪਾਕਿਸਤਾਨ ਅਤੇ ਭਾਰਤ ਦੋਵਾਂ 'ਚ ਕਾਫੀ ਮਸ਼ਹੂਰ ਹੋਇਆ ਸੀ।