ਦੁਜਾਰਿਕ ਦਾ ਵੀਰਵਾਰ ਨੂੰ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਮੱਨੁਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਕਿਹਾ ਸੀ ਕਿ ਕਸ਼ਮੀਰ ‘ਤੇ ਭਾਰਤ ਸਰਕਾਰ ਦੀ ਨੀਤੀਆਂ ਦਾ ਸਮਰਥਨ ਕਰਨ ਵਾਲੀ ਚੋਪੜਾ ਨੂੰ ਯੁਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਯੂਨੀਸੇਫ ਦੀ ਕਾਰਜਕਾਰੀ ਡਾਇਰੈਕਟਰ ਹੇਨਰੀਟਾ ਐਚ ਫੋਰ ਨੂੰ ਬੁੱਧਵਾਰ ਲਿਖੀ ਚਿੱਠੀ ‘ਚ ਮਜਾਰੀ ਨੇ ਇਲਜ਼ਾਮ ਲਾਇਆ ਕਿ ਚੋਪੜਾ ਪ੍ਰਮਾਣੂ ਜੰਗ ਦੇ ਪੱਖ ਵਿੱਚ ਹੈ। ਇਸ ‘ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਦੇ ਬੁਲਾਰੇ ਦੁਜਾਰਿਕ ਨੇ ਕਿਹਾ, “ਮੈਂ ਇਹ ਕਹਿ ਸਕਦਾ ਹਾਂ ਕਿ ਕਿਸੇ ਵੀ ਸਦਭਾਵਨਾ ਦੂਤ ਤੋਂ ਚਾਹੇ ਉਹ ਚੋਪੜਾ ਹੈ ਜਾਂ ਕੋਈ ਹੋਰ, ਸਭ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੋਲਦੇ ਸਮੇਂ ਨਿਰਪੱਖ ਰਹਿਣ।”
ਉਨ੍ਹਾਂ ਅੱਗੇ ਕਿਹਾ, “ਪਰ ਜਦੋਂ ਉਹ ਨਿੱਜੀ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਦ ਤੋਂ ਸਬੰਧਤ ਜਾਂ ਕਿਸੇ ਵੀ ਮੁੱਦ ‘ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ।”