Sonam Bajwa Name Tattoo Pakistani Fan: ਪੰਜਾਬੀ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਇਸ 'ਚ ਸੋਨਮ ਬਾਜਵਾ ਦਾ ਨਾਂ ਜ਼ਰੂਰ ਸ਼ਾਮਲ ਹੋਵੇਗਾ। ਸੋਨਮ ਬਾਜਵਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲਗਾਤਾਰ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਹੁਣ ਖਬਰ ਆ ਰਹੀ ਹੈ ਕਿ ਸੋਨਮ ਦੇ ਇਕ ਪਾਕਿਸਤਾਨੀ ਫੈਨ ਨੇ ਆਪਣੇ ਹੱਥ 'ਤੇ ਅਭਿਨੇਤਰੀ ਦੇ ਨਾਂ ਦਾ ਟੈਟੂ ਬਣਵਾਇਆ ਹੈ। ਇਸ ਦੌਰਾਨ ਹੁਣ ਸੋਨਮ ਬਾਜਵਾ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਪਾਕਿਸਤਾਨੀ ਫੈਨ ਨੇ ਸੋਨਮ ਬਾਜਵਾ ਦਾ ਬਣਵਾਇਆ ਟੈਟੂ
ਬੇਸ਼ੱਕ ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਨਾਲ ਸਬੰਧਤ ਹੈ। ਪਰ ਸੋਨਮ ਬਾਜਵਾ ਦੀ ਲੋਕਪ੍ਰਿਯਤਾ ਬਾਲੀਵੁੱਡ 'ਚ ਵੀ ਕਾਫੀ ਜ਼ਿਆਦਾ ਹੈ। ਇੰਨਾ ਹੀ ਨਹੀਂ ਸੋਨਮ ਬਾਜਵਾ ਦੇ ਪ੍ਰਸ਼ੰਸਕ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਮੌਜੂਦ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਨਮ ਦੀ ਗੁਆਂਢੀ ਦੇਸ਼ ਪਾਕਿਸਤਾਨ 'ਚ ਕਾਫੀ ਫੈਨ ਫਾਲੋਇੰਗ ਹੈ। ਉਸ ਪ੍ਰਸ਼ੰਸਕ ਨੇ ਆਪਣੇ ਬਾਈਸੈਪ 'ਤੇ ਆਪਣੀ ਪਸੰਦੀਦਾ ਅਦਾਕਾਰਾ ਸੋਨਮ ਬਾਜਵਾ ਦੇ ਨਾਂ ਦਾ ਟੈਟੂ ਬਣਵਾਇਆ ਹੈ। ਇਸ ਤੋਂ ਬਾਅਦ ਉਸ ਪਾਕਿਸਤਾਨੀ ਫੈਨ ਨੇ ਇਸ ਟੈਟੂ ਦੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ 'ਤੇ ਸ਼ੇਅਰ ਕੀਤੀ ਹੈ।
ਹੁਣ ਇਸ ਤਸਵੀਰ ਨੂੰ ਸੋਨਮ ਬਾਜਵਾ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਰੀਟਵੀਟ ਕੀਤਾ ਹੈ। ਆਪਣੀ ਪ੍ਰਤੀਕਿਰਿਆ ਦੇਣ ਦੇ ਨਾਲ ਹੀ ਸੋਨਮ ਨੇ ਲਿਖਿਆ ਹੈ ਕਿ "ਇਹ ਕੀ ਹੈ? ਪਲੀਜ਼ ਇਸ ਦੇ ਬਾਰੇ ਮੈਨੂੰ ਦੱਸੋ।" ਮਤਲਬ ਕਿ ਸੋਨਮ ਵੀ ਇਸ ਪਾਕਿਸਤਾਨੀ ਫੈਨ ਦੇ ਪਿਆਰ ਅਤੇ ਕ੍ਰੇਜ਼ ਤੋਂ ਕਾਫੀ ਹੈਰਾਨ ਹੈ।
ਹਾਲ ਹੀ 'ਚ ਅਕਸ਼ੇ ਕੁਮਾਰ ਨਾਲ ਅਮਰੀਕਾ 'ਚ ਸੀ ਸੋਨਮ
ਹਾਲ ਹੀ ਵਿੱਚ ਸੋਨਮ ਬਾਜਵਾ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੇ ਨਾਲ ਆਪਣੇ ਸ਼ੋਅ 'ਦ ਐਂਟਰਟੇਨਰਜ਼' ਲਈ ਅਮਰੀਕਾ ਗਈ ਸੀ। ਇਸ ਯਾਤਰਾ ਦੌਰਾਨ ਸੋਨਮ ਬਾਜਵਾ ਨੇ ਅਕਸ਼ੈ ਕੁਮਾਰ ਨਾਲ ਸਟੇਜ 'ਤੇ ਪਰਫਾਰਮ ਵੀ ਕੀਤਾ। ਇਸ ਮੌਕੇ ਸੋਨਮ ਬਾਜਵਾ ਦੇ ਡਾਂਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਹਾਲਾਂਕਿ ਹੁਣ ਸੋਨਮ ਬਾਜਵਾ ਭਾਰਤ ਪਰਤ ਆਈ ਹੈ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤੀ ਹੈ।