ਮੁੰਬਈ: ਪੰਜ ਅਗਸਤ 1983 ਨੂੰ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਨੇ ਬਾਲੀਵੁੱਡ ‘ਚ ਆਪਣਾ ਡੈਬਿਊ ਕੀਤਾ ਸੀ। ਜੀ ਹਾਂ ਅੱਜ ਦੇ ਦਿਨ ਹੀ ਸੰਨੀ ਦੀ ਪਹਿਲੀ ਫ਼ਿਲਮ ‘ਬੇਤਾਬ’ ਵੱਡੇ ਪਰਦੇ ‘ਤੇ ਰਿਲੀਜ਼ ਹੋਈ ਸੀ। ਇਸ ਤੋਂ ਪੂਰੇ 36 ਸਾਲ ਬਾਅਦ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੀ ਪਹਿਲੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਟੀਜ਼ਰ ਵੀ ਅੱਜ ਹੀ ਜਾਰੀ ਕੀਤਾ ਗਿਆ ਹੈ।



ਇਸ ਫ਼ਿਲਮ ਦਾ ਡਾਇਰੈਕਸ਼ਨ ਖੁਦ ਸੰਨੀ ਦਿਓਲ ਕਰ ਰਹੇ ਹਨ। ਫ਼ਿਲਮ ‘ਚ ਕਰਨ ਨਾਲ ਐਕਟਰਸ ਸਹਰ ਬਾਂਬਾ ਵੀ ਡੈਬਿਊ ਕਰ ਰਹੀ ਹੈ। ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ ‘ਤੇ ਸੰਨੀ ਦਿਓਲ ਨੇ ਲਿਖਿਆ, “ਇਸ ਦੇ ਪਿਆਰ ਤੋਂ ਲੈ ਕੇ ਤੁਹਾਡੇ ਪਿਆਰ ਤਕ। ਪਲ ਪਲ ਦਿਲ ਕੇ ਪਾਸ ਦੇ ਟੀਜ਼ਰ ਨਾਲ ਪਹਿਲੇ ਪਿਆਰ ਦੇ ਜਾਦੂ ਤੇ ਜ਼ੋਖਮ ‘ਚ ਡੁਬਕੀ ਲਾਓ।”


ਟੀਜ਼ਰ ‘ਚ ਖੂਬਸੂਰਤ ਲੋਕੇਸ਼ਨ ਤੇ ਬੈਕਗ੍ਰਾਉਂਡ ‘ਚ ਰੋਮਾਂਟਿਕ ਗਾਣਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕਰਨ ਦਿਓਲ ਤੇ ਸਹਰ ਬਾਂਬਾ ਦੀ ਫ਼ਿਲਮ ‘ਚ ਪਹਿਲੀ ਝਲਕ ਸਾਹਮਣੇ ਆਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਆਕਾਸ਼ ਆਹੂਜਾ, ਸਚਿਨ ਖਾਡੇਕਰ, ਸਿਮੋਨ ਸਿੰਘ ਜਿਹੇ ਕਈ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਅਗਲੇ ਮਹੀਨੇ 20 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।