Parineeti Raghav Engagement: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਤੇ ਆਮ ਆਦਮੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਣੀ ਕਰਨ ਤੋਂ ਬਾਅਦ ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ ਹੈ। ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਰਾਜਨੇਤਾ ਰਾਘਵ ਨੂੰ ਸੱਤ ਜਨਮਾਂ ਦਾ ਵਾਅਦਾ ਕਰਨ ਵਾਲੀ ਪਰਿਣੀਤੀ ਦੀ ਇੱਕ ਵੀਡੀਓ ਕਲਿੱਪ ਸੁਰਖੀਆਂ ਵਿੱਚ ਹੈ, ਜਿਸ ਵਿੱਚ ਅਭਿਨੇਤਰੀ ਇਹ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰੇਗੀ। ਇਸ ਦੇ ਨਾਲ ਰਾਘਵ ਚੱਢਾ ਦੀ ਇੱਕ ਕਲਿੱਪ ਨੂੰ ਐਡਿਟ ਕੀਤਾ ਗਿਆ ਹੈ। ਦੋਵਾਂ ਦੇ ਇਸ ਕਲਿੱਪ 'ਤੇ ਪ੍ਰਸ਼ੰਸਕ ਕਾਫੀ ਖੁਸ਼ ਹਨ।


ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਵੱਲੋਂ ਨਵੇਂ ਗਾਣੇ 'ਪਤਲੋ' ਦਾ ਐਲਾਨ, ਇਸ ਦਿਨ ਹੋ ਰਿਹਾ ਰਿਲੀਜ਼


ਪਰਿਣੀਤੀ ਅਤੇ ਰਾਘਵ ਚੱਢਾ ਦੀ ਕਲਿੱਪ ਹੋ ਰਹੀ ਹੈ ਵਾਇਰਲ
ਪਰਿਣੀਤੀ ਅਤੇ ਰਾਘਵ ਦੀ ਮੰਗਣੀ ਤੋਂ ਬਾਅਦ ਦੋਵਾਂ ਦਾ ਇੱਕ ਐਡਿਟ ਕਲਿੱਪ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪਰਿਣੀਤੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਉਹ ਕਦੇ ਵੀ ਕਿਸੇ ਰਾਜਨੇਤਾ ਨਾਲ ਵਿਆਹ ਨਹੀਂ ਕਰੇਗੀ, ਇਸ ਤੋਂ ਬਾਅਦ ਰਾਘਵ ਚੱਢਾ ਦਾ ਇੱਕ ਕਲਿੱਪ ਐਡ ਵੀ ਸਾਹਮਣੇ ਆਇਆ ਹੈ। ਜਿਸ 'ਚ ਉਹ ਸਭ ਤੋਂ ਪਹਿਲਾਂ ਗੀਤ 'ਏਦਾ ਨੀ ਚਲਦਾ ਪਿਆਰ ਸੋਹਣਿਆ' ਦੇ ਬੋਲ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਪਰਿਣੀਤੀ ਕਹਿੰਦੀ ਹੈ, 'ਹਮਮਮਮਮ'। ਇਸ ਤੋਂ ਬਾਅਦ ਰਾਘਵ ਚੱਢਾ ਦਾ ਇੱਕ ਹੋਰ ਕਲਿੱਪ ਆਉਂਦਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ, 'ਡਟੇ ਰਹੋ, ਲੜਦੇ ਰਹੋ, ਯੇ ਹਾਸਿਲ ਹੋ ਗਿਆ'।









ਫੈਨਜ਼ ਉਡਾ ਰਹੇ ਖੂਬ ਮਜ਼ਾਕ
ਇਸ ਕਲਿੱਪ ਨੂੰ ਦੇਖ ਕੇ ਪ੍ਰਸ਼ੰਸਕ ਮਜ਼ਾਕੀਆ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਕੁਝ ਲੋਕ ਲੜਕਿਆਂ ਨੂੰ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਕਹਿੰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਕਈ ਲੋਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਆਖਿਰਕਾਰ ਪਰਿਣੀਤੀ ਨੇ ਰਾਜਨੀਤੀ ਨੂੰ ਸਮਝ ਲਿਆ ਹੈ।' ਜਦਕਿ ਦੂਜੇ ਨੇ ਲਿਖਿਆ, 'ਮੈਂ ਆਦਿਤਿਆ ਰਾਏ ਕਪੂਰ ਨਾਲ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ।' ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, 'ਆਮ ਆਦਮੀ ਦੀ ਪਸੰਦ।' ਇਸ ਤੋਂ ਇਲਾਵਾ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ।


ਇਹ ਵੀ ਪੜ੍ਹੋ: ਮਾਧੁਰੀ ਦੀਕਸ਼ਿਤ ਮਨਾ ਰਹੀ 56ਵਾਂ ਜਨਮਦਿਨ, ਸੰਜੇ ਦੱਤ ਨਾਲ ਹੋਣਾ ਸੀ ਵਿਆਹ, ਇਸ ਕਰਕੇ ਟੁੱਟਿਆ ਸੀ ਰਿਸ਼ਤਾ