ਮੁੰਬਈ: ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਹਾਲ ਹੀ ‘ਚ ਆਪਣਾ ਘਰ ਬਸਾਇਆ ਹੈ। ਉਨ੍ਹਾਂ ਤੋਂ ਬਾਅਦ ਹੁਣ ਪਰੀਨਿਤੀ ਚੋਪੜਾ ਨੇ ਵੀ ਵਿਆਹ ਕਰਨ ਦਾ ਮਨ ਬਣਾ ਲਿਆ ਹੈ। ਬੀ-ਟਾਊਨ ‘ਚ ਖ਼ਬਰਾਂ ਆ ਰਹੀਆਂ ਹਨ ਕਿ ਪਰੀ ਆਪਣੇ ਬੁਆਏਫ੍ਰੈਂਡ ਚਰੀਤ ਦੇਸਾਈ ਨਾਲ ਜਲਦੀ ਹੀ ਵਿਆਹ ਕਰਵਾ ਸਕਦੀ ਹੈ।


ਸਾਲ 2017 ‘ਚ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਦੋਨਾਂ ਦੀ ਪਹਿਲੀ ਵਾਰ ਮੁਲਾਕਾਤ 2016 ਦੇ ਯੂ.ਐਸ.ਏ ਡ੍ਰੀਮ ਟੂਰ ਸਮੇਂ ਹੋਈ ਸੀ। ਜੋ ਲੋਕ ਚਰੀਤ ਨੂੰ ਨਹੀਂ ਜਾਣਦੇ ਉਨ੍ਹਾਂ ਨੂੰ ਦੱਸ ਦਈਏ ਕਿ ਚਰੀਤ, ਪ੍ਰਿਅੰਕਾ ਅਤੇ ਰਿਤਿਕ ਦੇ ਹਿੱਟ ਫ਼ਿਲਮ ‘ਅਗਨੀਪੱਥ’ ‘ਚ ਅਸੀਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ।


ਇਹ ਤਾਂ ਸਭ ਖ਼ਬਰਾਂ ਸੀ ਪਰ ਇਸ ਬਾਰੇ ਪਰੀਨਿਤੀ ਨੇ ਆਪਣੇ ਟਵਿਟਰ ‘ਤੇ ਪੋਸਟ ਕਰ ਸਭ ਨੂੰ ਸਪਾਈ ਦਿੰਦੀਆਂ ਕਿਹਾ ਇਹ ਸਭ ਅਫਵਾਹਾਂ ਹਨ। ਉਸ ਦਾ ਵਿਆਹ ਨੂੰਲੈਕੇ ਅਜੇ ਕੋਈ ਪਲਾਨ ਨਹੀਂ ਹੈ। ਹੁਣ ਤਾਂ ਸਿਰਫ ਇਹ ਦੇਖਣਾ ਬਾਕੀ ਰਹਿ ਗਿਆ ਹੈ ਕਿ ਪਰੀ ਇਸ ਬਾਰੇ ਕਦੋਂ ਖੁਲ੍ਹ ਕੇ ਗੱਲ ਕਰਦੀ ਹੈ।