ਮੁੰਬਈ: ਬਾਲੀਵੁੱਡ ਐਕਟਰਸ ਪਰੀਨੀਤੀ ਚੋਪੜਾ ਅੱਜਕਲ੍ਹ ਸਿਧਾਰਥ ਮਲਹੋਤਰਾ ਨਾਲ ਫ਼ਿਲਮ ‘ਜਬਰੀਆ ਜੋੜੀ’ ’ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਪਰੀ ਨੂੰ ਇੱਕ ਹੋਰ ਵੱਡਾ ਪ੍ਰੋਜੈਕਟ ਮਿਲ ਗਿਆ ਹੈ। ਜੀ ਹਾਂ, ਖ਼ਬਰਾਂ ਨੇ ਕਿ ਪਰੀਨੀਤੀ ਰਾਜਾਮੌਲੀ ਦੀ ਅਗਲੀ ਫ਼ਿਲਮ ਦਾ ਹਿੱਸਾ ਹੋ ਸਕਦੀ ਹੈ। ਐਸਐਸ ਰਾਜਾਮੌਲੀ ਇਸ ਫ਼ਿਲਮ ਨੂੰ ਖ਼ਤਮ ਕਰਨ ‘ਚ ਲੱਗੇ ਹਨ।
ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ‘ਚ ਰਾਮਚਰਨ ਤੇ ਜੁਨੀਅਰ ਐਨਟੀਆਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਖ਼ਬਰਾਂ ਨੇ ਰਾਜਾਮੌਲੀ ਦੀ ਇਸੇ ਫ਼ਿਲਮ ‘ਚ ਪਰੀ ਦੋਵਾਂ ਸਟਾਰਸ ਵਿੱਚੋਂ ਕਿਸੇ ਇੱਕ ਨਾਲ ਰੋਮਾਂਸ ਦਾ ਤੜਕਾ ਲਾਵੇਗੀ।
ਫ਼ਿਲਮ ‘ਚ ਪਰੀਨੀਤੀ ਦਾ ਰੋਲ ਕਿਸ ਤਰ੍ਹਾਂ ਦਾ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ‘ਬਾਹੂਬਲੀ’ ਦੇ ਡਾਇਰੈਕਟਰ ਨੇ ਪਰੀਨੀਤੀ ਨੂੰ ਸਾਈਨ ਕਰਨ ਦਾ ਮਨ ਬਣਾ ਲਿਆ ਹੈ। ਉਂਝ ਇਸ ਖ਼ਬਰ ਦੀ ਪੁਸ਼ਟੀ ਅਜੇ ਮੇਕਰਸ ਵੱਲੋਂ ਹੋਣੀ ਬਾਕੀ ਹੈ। ਇਸ ਦੇ ਨਾਲ ਹੀ ਅਜਿਹਾ ਪਹਿਲੀ ਵਾਰ ਹੈ ਕਿ ਪਰੀ ਨੂੰ ਸਾਊਥ ਦੀ ਕੋਈ ਫ਼ਿਲਮ ਆਫਰ ਹੋਈ ਹੈ।