ਮੁੰਬਈ: ਬਾਲੀਵੁੱਡ ਐਕਟਰ ਸਿਥਾਰਥ ਮਲਹੋਤਰਾ ਜਲਦੀ ਹੀ ਪਰੀਨਿਤੀ ਚੋਪੜਾ ਦੇ ਨਾਲ ਫ਼ਿਲਮ ‘ਜਬਰੀਆ ਜੋੜੀ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਇਸੇ ਸਾਲ 19 ਮਈ ਨੂੰ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਤੋਂ ਬਾਅਦ ਸਿਧ ਆਪਣ ਅਗਲੀ ਫ਼ਿਲਮ ਕਰਕੇ ਵੀ ਸੁਰਖੀਆਂ ‘ਚ ਹਨ। ਜੀ ਹਾਂ ਸਿਧਾਰਥ ਮਲਹੋਤਰਾ ਵਿਕਰਮ ਬਤਰਾ ਦੀ ਬਾਇਓਪਿਕ ਕਰਦੇ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਅਜੇ ਅੋਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਹੈ ਪਰ ਫ਼ਿਲਮ ‘ਸ਼ੇਰ ਸ਼ਾਹ’ ਦੇ ਨਾਂਅ ਨਾਲ 2020 ‘ਚ ਰਿਲੀਜ਼ ਹੋਵੇਗੀ ਇਹ ਖ਼ਬਰ ਪੱਕੀ ਹੈ। ਜਿਸ ‘ਚ ਵਿਕਰਮ ਦਾ ਰੋਲ ਸਿਧਾਰਥ ਕਰਨਗੇ ਇਸ ‘ਤੇ ਪੱਕੀ ਮੋਹਰ ਲੱਗ ਚੁੱਕੀ ਹੈ। ਜਿਸ ਦੀਆਂ ਤਿਆਰੀਆਂ ਸਿਧਾਰਥ ਜਲਦੀ ਸ਼ੁਰੂ ਕਰ ਦੇਣਗੇ।
ਖ਼ਬਰਾਂ ਨੇ ਕਿ ਫ਼ਿਲਮ ਦੀ ਸ਼ੂਟਿੰਗ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਹਾਲ ਹੀ ‘ਚ ਸਿਧਾਰਥ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ‘ਜਬਰੀਆ ਜੋੜੀ’ ਤੋਂ ਬਾਅਦ ਉਹ ਵਿਕਰਮ ਬਤਰਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਜਿਸ ਦੀ ਸ਼ੂਟਿੰਗ ਇਸੇ ਸਾਲ ਖ਼ਤਮ ਕਰ ਫ਼ਿਲਮ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ।