ਮੁੰਬਈ: ਬੈਡਮਿੰਟਨ ਪਲੇਅਰ ਸਾਇਨਾ ਨੇਹਵਾਲ ਦੀ ਬਾਇਓਪਿਕ ਬਣ ਰਹੀ ਹੈ ਜਿਸ ‘ਚ ਪਹਿਲਾਂ ਸ਼੍ਰੱਧਾ ਕਪੁਰ ਨੂੰ ਕਾਸਟ ਕੀਤਾ ਗਿਆ ਸੀ। ਹੁਣ ਫ਼ਿਲਮ ‘ਚ ਸ਼੍ਰੱਧਾ ਦੀ ਥਾਂ ਪਰੀਨੀਤੀ ਚੋਪੜਾ ਨਜ਼ਰ ਆਵੇਗੀ ਜੋ ਇਨ੍ਹੀਂ ਦਿਨੀਂ ਫ਼ਿਲਮ ਲਈ ਪੂਰੀ ਮਿਹਨਤ ਕਰ ਬੈਡਮਿੰਟਨ ਕੋਟ ‘ਚ ਖੂਬ ਪਸੀਨਾ ਵਹਾ ਰਹੀ ਹੈ। ਹੁਣ ਸਾਇਨਾ ਦੀ ਬਾਇਓਪਿਕ ਲਈ ਪਰੀਨੀਤੀ ਚੋਪੜਾ ਦਾ ਫਸਟ ਲੁੱਕ ਸਾਹਮਣੇ ਆਇਆ ਹੈ। ਇਸ ‘ਚ ਉਹ ਬੈਡਮਿੰਟਨ ਕੋਟ ‘ਚ ਬੈਠੀ ਹੈ ਤੇ ਉਸ ਨੇ ਵ੍ਹਾਈਟ ਟੀ-ਸ਼ਰਟ ਨਾਲ ਬਲੈਕ ਲੈਗਿੰਗ ਪਾਈ ਹੋਈ ਹੈ। ਤਸਵੀਰ ‘ਚ ਉਸ ਕੋਲ ਕੌਕ ਤੇ ਰੈਕੇਟ ਵੀ ਰੱਖਿਆ ਹੋਇਆ ਹੈ। ਇਸ ਫ਼ਿਲਮ ਲਈ ਪਰੀ ਹਰ ਰੋਜ਼ ਦੋ ਘੰਟੇ ਸਾਇਨਾ ਦੇ ਮੈਚ ਦੀ ਫੁਟੇਜ਼ ਤੇ ਪਬਲਿਕ ਅਪੀਅਰੈਂਸ ਦੀ ਵੀਡੀਓ ਦੇਖਦੀ ਹੈ। ਪਰੀ ਨੇ ਇਸ ਫੋਟੋ ਨੂੰ ਖੁਦ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਫੈਨਸ ਨੇ ਪਰੀਨੀਤੀ ਨੂੰ ਇਸ ਪ੍ਰੋਜੈਕਟ ਲਈ ਵਧਾਈ ਦਿੱਤੀ ਹੈ।