Parineeti-Raghav Mehndi:  ਪ੍ਰਸ਼ੰਸਕ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਲਦ ਹੀ ਦੋਵੇਂ ਵਿਆਹ ਕਰਨ ਜਾ ਰਹੇ ਹਨ। ਦਿੱਲੀ 'ਚ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ। ਪਰਿਣੀਤੀ-ਰਾਘਵ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਸੀ। ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਗੁਰੂਦੁਆਰੇ ਦੀ ਇੱਕ ਫੋਟੋ ਹੈ ਜਿਸ ਵਿੱਚ ਪਰਿਣੀਤੀ ਦੇ ਹੱਥਾਂ 'ਚ ਮਹਿੰਦੀ ਲੱਗਦੀ ਹੋਈ ਦੇਖੀ ਜਾ ਸਕਦੀ ਹੈ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਲਈ ਕਿਸ ਦਿਨ ਭਾਰਤ ਆਵੇਗੀ ਪ੍ਰਿਯੰਕਾ ਚੋਪੜਾ, ਨਿਕ ਜੋਨਸ ਵੀ ਹੋਣਗੇ ਵਿਆਹ 'ਚ ਸ਼ਾਮਲ


ਰਾਘਵ ਅਤੇ ਪਰਿਣੀਤੀ ਦਾ ਮਹਿੰਦੀ ਫੰਕਸ਼ਨ ਦਿੱਲੀ ਵਿੱਚ ਹੋਇਆ। ਰਾਘਵ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਵਿਵਸਥਾ ਹੈ। ਜਿਸ ਕਾਰਨ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਉਪਲਬਧ ਨਹੀਂ ਹਨ। ਇਸ ਫੰਕਸ਼ਨ ਦੀ ਤਸਵੀਰ ਪਰਿਣੀਤੀ ਦੇ ਫੈਨ ਪੇਜ ਨੇ ਸ਼ੇਅਰ ਕੀਤੀ ਹੈ।









ਇਸ ਤਰ੍ਹਾਂ ਦਾ ਸੀ ਪਰਿਣੀਤੀ ਦਾ ਲੁੱਕ
ਫੋਟੋ 'ਚ ਰਾਘਵ ਅਤੇ ਪਰਿਣੀਤੀ ਦੋਵੇਂ ਪੇਸਟਲ ਪਿੰਕ ਕਲਰ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਪਰਿਣੀਤੀ ਨੇ ਆਪਣੇ ਹੱਥ ਜੋੜੇ ਹੋਏ ਹਨ ਅਤੇ ਹੱਥਾਂ 'ਤੇ ਮਹਿੰਦੀ ਲਗਾਈ ਹੋਈ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਵਿਆਹ ਉਦੈਪੁਰ 'ਚ ਹੋਵੇਗਾ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਹੈ। ਵਿਆਹ ਦੇ ਸਮਾਗਮ 23 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ 23 ਨੂੰ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਵਿਆਹ ਅਤੇ ਰਿਸੈਪਸ਼ਨ 24 ਸਤੰਬਰ ਨੂੰ ਹੋਵੇਗਾ। ਪਰਿਣੀਤੀ-ਰਾਘਵ ਦਾ ਵਿਆਹ 24 ਸਤੰਬਰ ਨੂੰ ਦੁਪਹਿਰ ਬਾਅਦ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਾਮ ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਪਰਿਵਾਰ ਅਤੇ ਕੁਝ ਖਾਸ ਦੋਸਤ ਸ਼ਾਮਿਲ ਹੋਣਗੇ।


ਚੰਡੀਗੜ੍ਹ 'ਚ ਹੋਵੇਗੀ ਰਿਸੈਪਸ਼ਨ
ਉਦੈਪੁਰ ਤੋਂ ਬਾਅਦ ਦੂਜਾ ਰਿਸੈਪਸ਼ਨ ਚੰਡੀਗੜ੍ਹ 'ਚ ਹੋਣ ਜਾ ਰਿਹਾ ਹੈ। ਗ੍ਰੈਂਡ ਰਿਸੈਪਸ਼ਨ ਚੰਡੀਗੜ੍ਹ ਦੇ ਤਾਜ ਹੋਟਲ 'ਚ ਹੋਵੇਗੀ। ਜਿੱਥੇ ਰਿਪੋਰਟਾਂ ਦੀ ਮੰਨੀਏ ਤਾਂ ਕਈ ਸਿਆਸਤਦਾਨ ਸ਼ਾਮਲ ਹੋਣਗੇ। ਪਰਿਣੀਤੀ ਆਪਣੇ ਬਾਲੀਵੁੱਡ ਦੋਸਤਾਂ ਲਈ ਰਿਸੈਪਸ਼ਨ ਦਾ ਆਯੋਜਨ ਵੀ ਕਰ ਸਕਦੀ ਹੈ, ਹਾਲਾਂਕਿ ਇਹ ਕਿੱਥੇ ਹੋਵੇਗੀ, ਇਸ ਬਾਰੇ ਅਜੇ ਪਤਾ ਨਹੀਂ ਹੈ।


13 ਮਈ ਨੂੰ ਹੋਈ ਸੀ ਮੰਗਣੀ
ਪਰਿਣੀਤੀ ਅਤੇ ਰਾਘਵ ਦੀ ਰਿੰਗ ਸੈਰੇਮਨੀ ਇਸ ਸਾਲ ਮਈ 'ਚ ਹੋਈ ਸੀ। ਇਹ ਸਮਾਗਮ ਦਿੱਲੀ ਵਿੱਚ ਹੋਇਆ। ਜਿਸ ਵਿੱਚ ਕੇਵਲ ਪਰਿਵਾਰਕ ਮੈਂਬਰਾਂ ਅਤੇ ਕੁਝ ਖਾਸ ਦੋਸਤਾਂ ਨੇ ਹੀ ਸ਼ਿਰਕਤ ਕੀਤੀ। 


ਇਹ ਵੀ ਪੜ੍ਹੋ: ਐਮੀ ਵਿਰਕ ਦੇ ਇਸ ਵੀਡੀਓ ਨੇ ਜਿੱਤਿਆ ਦਿਲ, ਜਾਣੋ ਫੈਨਜ਼ ਨੇ ਕਿਉਂ ਕਿਹਾ 'ਸਭ ਤੋਂ ਡਾਊਨ ਟੂ ਅਰਥ ਕਲਾਕਾਰ'