Parineeti-Raghav Wedding: ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਵਿਆਹ ਸਾਲ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਵਿਆਹਾਂ ਵਿੱਚੋਂ ਇੱਕ ਹੈ। ਇਹ ਜੋੜਾ 24 ਸਤੰਬਰ ਨੂੰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਹਾਲਾਂਕਿ ਪਰਿਣੀਤੀ ਅਤੇ ਰਾਘਵ ਦੇ ਵਿਆਹ ਬਾਰੇ ਜ਼ਿਆਦਾਤਰ ਜਾਣਕਾਰੀਆਂ ਨੂੰ ਗੁਪਤ ਰੱਖਿਆ ਗਿਆ ਹੈ, ਪਰ ਫਿਰ ਵੀ ਪਰਿਣੀਤੀ ਅਤੇ ਰਾਘਵ ਦੇ ਵੱਡੇ ਦਿਨ ਨੂੰ ਲੈ ਕੇ ਕਾਫੀ ਖਬਰਾਂ ਸੁਰਖੀਆਂ 'ਚ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਆਪਣੀ ਚਚੇਰੀ ਭੈਣ ਪਰਿਣੀਤੀ ਦੇ ਵਿਆਹ ਲਈ ਭਾਰਤ ਕਦੋਂ ਆਵੇਗੀ?
ਇਹ ਵੀ ਪੜ੍ਹੋ: ਐਮੀ ਵਿਰਕ ਦੇ ਇਸ ਵੀਡੀਓ ਨੇ ਜਿੱਤਿਆ ਦਿਲ, ਜਾਣੋ ਫੈਨਜ਼ ਨੇ ਕਿਉਂ ਕਿਹਾ 'ਸਭ ਤੋਂ ਡਾਊਨ ਟੂ ਅਰਥ ਕਲਾਕਾਰ'
ਪਰਿਣੀਤੀ-ਰਾਘਵ ਦੇ ਵਿਆਹ ਲਈ ਭਾਰਤ ਕਦੋਂ ਆਵੇਗੀ ਪ੍ਰਿਅੰਕਾ ਚੋਪੜਾ?
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਪ੍ਰਿਯੰਕਾ ਚੋਪੜਾ ਆਪਣੀ ਚਚੇਰੀ ਭੈਣ ਪਰਿਣੀਤੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਕਦੋਂ ਭਾਰਤ ਆਵੇਗੀ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਪ੍ਰਿਅੰਕਾ 23 ਸਤੰਬਰ ਨੂੰ ਭਾਰਤ ਆਵੇਗੀ ਅਤੇ ਵਿਆਹ ਦੇ ਜਸ਼ਨਾਂ 'ਚ ਹਿੱਸਾ ਲੈਣ ਲਈ ਸਿੱਧੇ ਉਦੈਪੁਰ ਲਈ ਰਵਾਨਾ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦਿੱਲੀ ਵਿੱਚ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਵਿੱਚ ਵੀ ਸ਼ਾਮਲ ਹੋਈ ਸੀ।
ਕੀ ਪਰਿਣੀਤੀ-ਰਾਘਵ ਦੇ ਵਿਆਹ 'ਚ ਆਉਣਗੇ ਨਿਕ ਤੇ ਮਾਲਤੀ?
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਨਿਕ ਜੋਨਸ ਆਪਣੀ ਸਾਲੀ ਸਾਹਿਬਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਸ਼ਡਿਊਲ ਬਦਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਕੰਮ ਦੀ ਵਚਨਬੱਧਤਾ ਕਾਰਨ ਉਹ ਸ਼ਾਇਦ ਵਿਆਹ 'ਚ ਸ਼ਾਮਲ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਪ੍ਰਿਅੰਕਾ ਐਨ ਟਾਈਮ 'ਤੇ ਵਿਆਹ 'ਚ ਪਹੁੰਚੇਗੀ, ਪਰ ਉਹ ਦੂਰ ਹੋਣ ਦੇ ਬਾਵਜੂਦ ਆਪਣੀ ਭੈਣ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ 'ਚ ਜੁਟੀ ਹੋਈ ਹੈ। ਰਿਪੋਰਟ ਮੁਤਾਬਕ ਪ੍ਰਿਯੰਕਾ ਚੋਪੜਾ ਦੀ ਪਿਆਰੀ ਮਾਲਤੀ ਵੀ ਆਪਣੀ ਮਾਂ ਨਾਲ ਆਪਣੀ ਮਾਸੀ ਦੇ ਵਿਆਹ 'ਤੇ ਜਾਵੇਗੀ।
ਕੀ ਹੋਵੇਗੀ ਪਰਿਣੀਤੀ-ਰਾਘਵ ਦੇ ਵਿਆਹ ਦੀ ਥੀਮ?
ਇਸ ਸਭ ਦੇ ਵਿਚਕਾਰ ਪਰਿਣੀਤੀ ਅਤੇ ਰਾਘਵ ਦੇ ਵਿਆਹ ਦੇ ਸਾਰੇ ਫੰਕਸ਼ਨਾਂ ਨੂੰ ਲੈ ਕੇ ਹਰ ਰੋਜ਼ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪੂਰੇ ਵਿਆਹ ਦੀ ਥੀਮ ਨੌਸਟਾਲਜੀਆ ਹੋਵੇਗੀ ਅਤੇ ਸਾਰੇ ਫੰਕਸ਼ਨ ਵੀ ਇਸ ਦੇ ਆਲੇ-ਦੁਆਲੇ ਆਯੋਜਿਤ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ-ਰਾਘਵ ਦਾ ਸੰਗੀਤ ਫੰਕਸ਼ਨ 90 ਦੇ ਦਹਾਕੇ ਦੀ ਥੀਮ 'ਤੇ ਆਧਾਰਿਤ ਹੋਵੇਗਾ। ਖਾਣ-ਪੀਣ ਦੀ ਗੱਲ ਕਰੀਏ ਤਾਂ ਜੋੜੇ ਦੇ ਵਿਆਹ ਵਿੱਚ ਪੂਰੀ ਤਰ੍ਹਾਂ ਪੰਜਾਬੀ ਸਵਾਦ ਆਉਣ ਦੀ ਉਮੀਦ ਹੈ ਕਿਉਂਕਿ ਲਾੜਾ-ਲਾੜੀ ਦੋਵੇਂ ਪੰਜਾਬੀ ਹਨ। ਹਾਲਾਂਕਿ ਵਿਆਹ ਉਦੈਪੁਰ ਵਿੱਚ ਹੈ, ਇਸ ਲਈ ਮੇਨੂ ਵਿੱਚ ਸਥਾਨਕ ਰਾਜਸਥਾਨੀ ਪਕਵਾਨ ਵੀ ਸ਼ਾਮਲ ਹੋਣਗੇ। ਇਹ ਵੀ ਖਬਰਾਂ ਹਨ ਕਿ ਲਾੜਾ ਮੀਆਂ ਰਾਘਵ ਆਪਣੀ ਦੁਲਹਨ ਲਈ ਘੋੜੇ ਤੋਂ ਨਹੀਂ, ਸਗੋਂ ਸ਼ਾਹੀ ਕਿਸ਼ਤੀ ਰਾਹੀਂ ਪਹੁੰਚਣਗੇ।