Parineeti Chopra Raghav Chadha Reception Party: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ 25 ਸਤੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦੋਵੇਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈਕੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਸੀ। ਬੀਤੇ ਦਿਨ ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ।
ਇਸ ਤੋਂ ਬਾਅਦ ਹੁਣ ਪਰਿਣੀਤੀ ਤੇ ਰਾਘਵ ਆਪਣੀ ਰਿਸੈਪਸ਼ਨ ਪਾਰਟੀ ਨੂੰ ਲੈਕੇ ਕਾਫੀ ਸੁਰਖੀਆਂ 'ਚ ਹਨ। ਰਿਪੋਰਟ ਦੇ ਮੁਤਾਬਕ ਇਸ ਨਵਵਿਆਹੇ ਜੋੜੇ ਦੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ 'ਚ 30 ਸਤੰਬਰ ਨੂੰ ਹੋਣ ਜਾ ਰਹੀ ਹੈ। ਦੋਵਾਂ ਦੇ ਰਿਸੈਪਸ਼ਨ ਦਾ ਕਾਰਡ ਲੀਕ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਕਾਰਡ ਦੇ ਮੁਤਾਬਕ ਦੋਵਾਂ ਦੀ ਰਿਸੈਪਸ਼ਨ ਪਾਰਟੀ 30 ਸਤੰਬਰ ਨੂੰ ਚੰਡੀਗੜ੍ਹ ਦੇ ਤਾਜ ਹੋਟਲ ਵਿਖੇ ਹੋਣ ਜਾ ਰਹੀ ਹੈ। ਦੇਖੋ ਇਹ ਤਸਵੀਰ:
ਕਾਬਿਲੇਗ਼ੌਰ ਹੈ ਕਿ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਇੱਕ ਦੂਜੇ ਨਾਲ ਲੰਡਨ 'ਚ ਇਕੱਠੇ ਪੜ੍ਹਦੇ ਸੀ। ਪਰ ਦੋਵਾਂ ਨੂੰ ਪਿਆਰ ਉਦੋਂ ਹੋਇਆ ਜਦੋਂ ਉਹ 'ਚਮਕੀਲਾ' ਫਿਲਮ ਦੇ ਸੈੱਟ 'ਤੇ ਮਿਲੇ। ਇਸ ਤੋਂ ਬਾਅਦ ਇਹ ਜੋੜਾ ਲਗਾਤਾਰ ਇਕੱਠੇ ਲੰਚ ਤੇ ਡਿਨਰ ਡੇਟ 'ਤੇ ਕਈ ਵਾਰ ਇਕੱਠੇ ਨਜ਼ਰ ਆਇਆ। ਰਾਗਨੀਤੀ ਨੇ 25 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ 'ਚ ਵਿਆਹ ਕੀਤਾ ਸੀ, ਇਨ੍ਹਾਂ ਦੇ ਵਿਆਹ 'ਚ ਸਿਆਸੀ ਤੇ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਦੱਸ ਦਈਏ ਕਿ ਇਸ ਸ਼ਾਹੀ ਵਿਆਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹੋਏ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ। ਹੁਣ ਫੈਨਜ਼ ਇਸ ਜੋੜੇ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ।