Gippy Grewal New Car: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਇਸ ਸਾਲ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਈ ਸੀ, ਜਿਸ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਨਾਲ 'ਕੈਰੀ...3' ਪੰਜਾਬੀ ਸਿਨੇਮਾ ਦੀ 100 ਕਰੋੜ ਵਾਲੀ ਪਹਿਲੀ ਫਿਲਮ ਬਣੀ।
ਇਸ ਫਿਲਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ ਗਿੱਪੀ ਨੇ ਦੋ ਨਵੀਆਂ ਕਾਰਾਂ ਖਰੀਦੀਆਂ ਸੀ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਲੈਂਬੋਰਗਿਨੀ ਤੇ ਸ਼ਾਨਦਾਰ ਰੇਂਜ ਰੋਵਰ ਕਾਰਾਂ ਖਰੀਦੀਆਂ ਸੀ। ਹੁਣ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਲੈਂਬੋਰਗਿਨੀ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਿੱਪੀ ਇਨ੍ਹਾਂ ਤਸਵੀਰਾਂ 'ਚ ਆਪਣੀ ਨਵੀਂ ਕਾਰ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਪੀਲੇ ਰੰਗ ਦੇ ਦਿਲ ਵਾਲੀਆਂ ਇਮੋਜੀਆਂ ਵੀ ਬਣਾਈਆਂ। ਦੇਖੋ ਇਹ ਤਸਵੀਰਾਂ:
ਪ੍ਰਸ਼ੰਸਕਾਂ ਨੇ ਕਮੈਂਟ ਕਰ ਕੀਤੀ ਪਿਆਰ ਦੀ ਬਰਸਾਤ
ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ 'ਤੇ 5 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ। ਉਨ੍ਹਾਂ ਦੇ ਫੈਨਜ਼ ਨੇ ਗਿੱਪੀ ਦੀਆਂ ਨਵੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਬਰਸਾਤ ਕੀਤੀ ਹੈ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀਆਂ ਇਹ ਸਾਲ 2 ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਇਹ ਫਿਲਮਾਂ ਸੀ 'ਮਿੱਤਰਾਂ ਦਾ ਨਾਂ ਚੱਲਦਾ' ਤੇ 'ਕੈਰੀ ਆਨ ਜੱਟਾ 3'। ਇਸ ਦੇ ਨਾਲ ਨਾਲ ਗਿੱਪੀ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਹ ਫਿਲਮ ਅਕਤੂਬਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗਿੱਪੀ ਦੀਆਂ ਫਿਲਮਾਂ 'ਜੱਟ ਨੂੰ ਚੁੜੈਲ ਟੱਕਰੀ', 'ਸ਼ਿੰਦਾ ਸ਼ਿੰਦਾ ਨੋ ਪਾਪਾ' ਤੇ 'ਸ਼ੇਰਾਂ ਦੀ ਕੌਮ ਪੰਜਾਬੀ' 2024 'ਚ ਰਿਲੀਜ਼ ਹੋਣਗੀਆਂ।