Parineeti Chopra Raghav Chadha: ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਦੀਆਂ ਅਫਵਾਹਾਂ ਦੇ ਵਿਚਕਾਰ, ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਆਪਣੀ ਰਿੰਗ ਫਿੰਗਰ 'ਤੇ ਸਿਲਵਰ ਬੈਂਡ ਪਹਿਨੇ ਦੇਖਿਆ ਗਿਆ। ਅਦਾਕਾਰਾ ਕਾਫੀ ਸਮੇਂ ਤੋਂ ਸਿਆਸਤਦਾਨ ਰਾਘਵ ਚੱਢਾ ਨੂੰ ਡੇਟ ਕਰਨ ਨੂੰ ਲੈਕੇ ਸੁਰਖੀਆਂ 'ਚ ਹੈ। ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ।


ਇਹ ਵੀ ਪੜ੍ਹੋ: ਜੇ ਤੁਸੀਂ ਜ਼ਿੰਦਗੀ 'ਚ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹੋ ਤਾਂ ਕਰਨ ਔਜਲਾ ਦੀਆਂ ਗੱਲਾਂ ਕਰਨਗੀਆਂ ਤੁਹਾਡੀ ਮਦਦ, ਦੇਖੋ ਵੀਡੀਓ


ਪਰਿਣੀਤੀ ਦੀ ਰਿੰਗ ਫਿੰਗਰ 'ਤੇ ਨਜ਼ਰ ਆਏ ਸਿਲਵਰ ਬੈਂਡ ਨੇ ਖਿੱਚਿਆ ਧਿਆਨ
ਸੋਮਵਾਰ ਨੂੰ ਪਰਿਣੀਤੀ ਚੋਪੜਾ ਜਦੋਂ ਰਿੰਗ ਫਿੰਗਰ 'ਚ ਅੰਗੂਠੀ ਪਹਿਨੇ ਨਜ਼ਰ ਆਈ, ਚਰਚਾਵਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ। ਪਰਿਣੀਤੀ ਖੁਦ ਵੀ ਆਪਣੀ ਅੰਗੂਠੀ ਨੂੰ ਬਾਰ ਬਾਰ ਫਲੌਂਟ ਕਰਦੀ ਨਜ਼ਰ ਆਈ। ਦੱਸ ਦਈਏ ਕਿ ਅਦਾਕਾਰਾ ਨੂੰ ਸੋਮਵਾਰ ਰਾਤ ਸੈਲੀਬ੍ਰਿਟੀ ਮੈਨੇਜਰ ਪੂਨਮ ਦਮਾਨੀਆ ਦੇ ਦਫ਼ਤਰ ਵਿੱਚ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਪਰਿਣੀਤੀ ਨੇ ਇੱਕ ਸਫ਼ੈਦ ਕ੍ਰੌਪ ਟੌਪ ਅਤੇ ਇੱਕ ਸ਼ਰਟ ਪਹਿਨੀ ਸੀ। ਕੈਜ਼ੂਅਲ ਲੁੱਕ 'ਚ ਪਰਿਣੀਤੀ ਕਾਫੀ ਆਕਰਸ਼ਕ ਲੱਗ ਰਹੀ ਸੀ। ਉਸ ਨੇ ਉਂਗਲ 'ਚ ਅੰਗੂਠੀ ਤੋਂ ਇਲਾਵਾ ਕੋਈ ਗਹਿਣਾ ਨਹੀਂ ਪਹਿਿਨਿਆ ਸੀ ਅਤੇ ਨੋ ਮੇਕਅੱਪ ਲੁੱਕ 'ਚ ਉਹ ਕਾਫੀ ਸੁੰਦਰ ਲੱਗ ਰਹੀ ਸੀ। ਦਫਤਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਅਦਾਕਾਰਾ ਨੇ ਕੈਮਰਿਆਂ ਲਈ ਮੁਸਕਰਾਉਂਦੀ ਵੀ ਨਜ਼ਰ ਆਈ।


ਰਾਘਵ ਚੱਢਾ ਨੇ ਪਰਿਣੀਤੀ ਨਾਲ ਵਿਆਹ ਦੇ ਸਵਾਲਾਂ ਨੂੰ ਟਾਲਿਆ
ਦੂਜੇ ਪਾਸੇ, ਰਾਘਵ ਚੱਢਾ ਨੇ ਪ੍ਰੈਸ ਨਾਲ ਆਪਣੀ ਹਾਲੀਆ ਮੁਲਾਕਾਤ ਦੌਰਾਨ ਆਪਣੇ ਅਫਵਾਹਾਂ ਵਾਲੇ ਵਿਆਹ 'ਤੇ ਸਵਾਲਾਂ ਨੂੰ ਚਲਾਕੀ ਨਾਲ ਟਾਲ ਦਿੱਤਾ। ਕੁਝ ਦਿਨ ਪਹਿਲਾਂ 'ਆਜਤਕ' ਨਾਲ ਗੱਲਬਾਤ ਦੌਰਾਨ ਰਾਜਨੇਤਾ ਤੋਂ ਪੁੱਛਿਆ ਗਿਆ ਸੀ, 'ਪਰਿਣੀਤੀ ਦੀ ਖੂਬ ਚਰਚਾ ਹੋ ਰਹੀ ਹੈ।' ਇਹ ਸੁਣ ਕੇ ਰਾਘਵ ਸ਼ਰਮਾਉਣ ਲੱਗ ਪਏ, ਅਤੇ ਹੱਸਦੇ ਹੋਏ ਬੋਲਿਆ, "ਆਓ ਅੱਜ ਜਸ਼ਨ ਮਨਾਈਏ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ। ਅਤੇ ਹੋਰ ਬਹੁਤ ਸਾਰੇ ਜਸ਼ਨ ਮਨਾਉਣ ਦੇ ਮੌਕੇ ਅੱਗੇ ਆਉਣਗੇ।









ਹਾਰਡੀ ਸੰਧੂ ਨੇ ਪਰਿਣੀਤੀ-ਰਾਘਵ ਦੇ ਰਿਸ਼ਤੇ ਦੀ ਕੀਤੀ ਪੁਸ਼ਟੀ
ਹਾਲਾਂਕਿ ਹਾਲ ਹੀ 'ਚ ਗਾਇਕ-ਅਦਾਕਾਰ ਹਾਰਡੀ ਸੰਧੂ ਨੇ ਪਰਿਣੀਤੀ ਅਤੇ ਰਾਘਵ ਚੱਢਾ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਸੰਸਦ ਸੰਜੀਵ ਅਰੋੜਾ ਨੇ ਇੱਕ ਟਵੀਟ ਵਿੱਚ ਲਿਖਿਆ, “ਮੈਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਦਿਲੋਂ ਵਧਾਈ ਦਿੰਦਾ ਹਾਂ। 


ਇਹ ਵੀ ਪੜ੍ਹੋ: 'ਅਰਦਾਸ' ਫਿਲਮ 'ਚ ਕਰਮਜੀਤ ਅਨਮੋਲ ਦਾ ਕਿਰਦਾਰ ਸ਼ੰਭੂ ਨਾਥ ਇਸ ਸ਼ਖਸ ਤੋਂ ਸੀ ਪ੍ਰੇਰਿਤ, ਵੀਡੀਓ ਦੇਖ ਹੋ ਜਾਓਗੇ ਹੈਰਾਨ