Karan Aujla Motivational Video: ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ 'ਚ ਕਰਨ ਔਜਲਾ ਦੀ ਆਵਾਜ਼ ਹਾਲੀਵੁੱਡ ਤੱਕ ਗੂੰਜਦੀ ਹੋਈ ਸੁਣੀ ਗਈ ਸੀ। ਉਸ ਦੇ ਗਾਣੇ ਨੂੰ ਹਾਲੀਵੁੱਡ ਫਿਲਮ 'ਮਰਡਰ ਮਿਸਟਰੀ 2' 'ਚ ਇਸਤੇਮਾਲ ਕੀਤਾ ਗਿਆ। 

Continues below advertisement


ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਸ਼ੇਅਰ ਕੀਤੀ ਵੀਡੀਓ, ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼


ਹੁਣ ਸੋਸ਼ਲ ਮੀਡੀਆ 'ਤੇ ਕਰਨ ਔਜਲਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉਨ੍ਹਾਂ ਲੋਕਾਂ ਲਈ ਬੇਹੱਦ ਖਾਸ ਹੈ, ਜੋ ਜ਼ਿੰਦਗੀ 'ਚ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਜੇ ਤੁਸੀਂ ਵੀ ਜ਼ਿੰਦਗੀ ਤੋਂ ਨਿਰਾਸ਼ ਹੋ ਤਾਂ ਕਰਨ ਔਜਲਾ ਦੀਆ ਇਹ ਗੱਲਾਂ ਤੁਹਾਨੂੰ ਪੌਜ਼ਟਿਵ ਫੀਲ ਕਰਾਉਣਗੀਆਂ। ਇਸ ਵੀਡੀਓ 'ਚ ਕਰਨ ਔਜਲਾ ਕਹਿ ਰਿਹਾ ਹੈ ਕਿ 'ਮਸਤੀ ਨਾਲ ਜ਼ਿੰਦਗੀ ਜੀਓ, ਖੂਬ ਨਜ਼ਾਰੇ ਲਓ। ਬਾਬੇ ਦਾ ਧੰਨਵਾਦ ਕਰੋ ਕਿ ਸਵੇਰੇ ਤੁਹਾਡੀਆ ਅੱਖਾਂ ਖੁੱਲੀਆਂ। ਜੋ ਵੀ ਕੰਮ ਤੁਹਾਡੇ ਕੋਲ ਹੈ, ਉਹ ਕਰੋ ਤੇ ਕਿਸੇ ਦਾ ਵੀ ਮਾੜਾ ਨਾ ਕਰੋ।' ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ 2 ਮਾਰਚ ਨੂੰ ਵਿਆਹ ਕਰਵਾਇਆ ਹੈ। ਇਸ ਦੇ ਨਾਲ ਹੀ ਉਹੳ ਆਪਣੀ ਨਵੀਂ ਐਲਬਮ ਕਰਕੇ ਵੀ ਖਾਸੀ ਚਰਚਾ ਵਿੱਚ ਰਿਹਾ ਹੈ। ਉਸ ਦੀ ਈਪੀ 'ਫੋਰ ਯੂ' ਨੇ ਪੂਰੀ ਦੁਨੀਆ 'ਚ ਖੂਬ ਧਮਾਲਾਂ ਪਾਈਆਂ ਹਨ। ਇਸ ਤੋਂ ਇਲਾਵਾ ਔਜਲਾ ਹਾਲ ਹੀ ;ਚ ਉਸ ਦੇ ਸਿੱਧੂ ਮੂਸੇਵਾਲਾ ਬਾਰੇ ਬਿਆਨ ਕਰਕੇ ਵੀ ਚਰਚਾ ਵਿੱਚ ਰਿਹਾ ਸੀ। ਉਸ ਨੇ ਕਿਹਾ ਸੀ ਕਿ ਚੰਗਾ ਹੋਇਆ ਕਿ ਸਿੱਧੂ ਦੀ ਮੌਤ ਤੋਂ ਪਹਿਲਾਂ ਹੀ ਮੈਂ ਉਸ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਕਰ ਲਏ ਸੀ। ਨਹੀਂ ਤਾਂ ਮੈਨੂੰ ਮਰਦੇ ਦਮ ਤੱਕ ਬੁਰਾ ਮਹਿਸੂਸ ਹੁੰਦੇ ਰਹਿਣਾ ਸੀ।


ਇਹ ਵੀ ਪੜ੍ਹੋ: ਸਲਮਾਨ ਖਾਨ ਦੀ 'ਕਿਸੀ ਕਾ ਭਾਈ ਕਿਸੀ ਕੀ ਜਾਨ ਦੀ ਐਡਵਾਂਸ ਬੁਕਿੰਗ ਸ਼ੁਰੂ, ਕੀ ਫਿਲਮ ਤੋੜੇਗੀ 'ਪਠਾਨ' ਦਾ ਰਿਕਾਰਡ?