CM Kejriwal Speech in Delhi Assembly : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਇੱਕ ਦਿਨਾ ਵਿਸ਼ੇਸ਼ ਸੈਸ਼ਨ ਵਿੱਚ ਆਪਣਾ ਭਾਸ਼ਣ ਦਿੱਤਾ। ਸੀਐਮ ਕੇਜਰੀਵਾਲ ਨੇ ਕਿਹਾ ਕਿ ਇੱਕ ਮਹਾਨ ਦੇਸ਼ ਵਿੱਚ ਇੱਕ ਚੌਥਾ ਪਾਸ ਰਾਜਾ ਸੀ, ਜੋ ਬਹੁਤ ਹੰਕਾਰੀ ਸੀ ਅਤੇ ਪੈਸੇ ਦੀ ਬਹੁਤ ਲਾਲਸਾ ਰੱਖਦਾ ਸੀ, ਬਹੁਤ ਭ੍ਰਿਸ਼ਟਾਚਾਰੀ ਸੀ। ਉਸ ਨੂੰ ਅਧਿਕਾਰੀ ਅੰਗਰੇਜ਼ੀ ਵਿਚ ਬੋਲ ਕੇ ਕਿਹੜੀਆਂ ਫਾਈਲਾਂ 'ਤੇ ਦਸਤਖਤ ਕਰਵਾਉਣ ਲਈ ਲੈ ਜਾਂਦੇ ਸਨ, ਉਸ ਨੂੰ ਪਤਾ ਵੀ ਨਹੀਂ ਸੀ, ਕਿਉਂਕਿ ਉਹ ਅਨਪੜ੍ਹ ਸੀ, ਜੇਕਰ ਉਹ ਪੁੱਛਦਾ ਤਾਂ ਉਸ ਦੀ ਬੇਇੱਜ਼ਤੀ ਹੋ ਜਾਂਦੀ।

 


 

ਸੀਐਮ ਕੇਜਰੀਵਾਲ ਨੇ ਕਿਹਾ, "ਤੁਸੀਂ ਬਚਪਨ ਵਿੱਚ ਰਾਜਿਆਂ ਅਤੇ ਰਾਣੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਮੇਰੀ ਕਹਾਣੀ ਵਿੱਚ ਕੋਈ ਰਾਣੀ ਨਹੀਂ ਹੈ, ਸਿਰਫ ਇੱਕ ਰਾਜਾ ਹੈ। ਇਹ ਇੱਕ ਮਹਾਨ ਦੇਸ਼ ਦੀ ਕਹਾਣੀ ਹੈ। ਕਈ ਹਜ਼ਾਰ ਸਾਲ ਪੁਰਾਣਾ ਦੇਸ਼ ਹੈ। ਉਸ ਦੇਸ਼ ਦੇ ਇੱਕ ਪਿੰਡ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਬੱਚੇ ਦੇ ਜਨਮ 'ਤੇ ਪਿੰਡ ਦੇ ਜੋਤਸ਼ੀ ਨੇ ਕਿਹਾ ਕਿ 'ਮਾਈ ਤੇਰਾ ਪੁੱਤਰ ਇਕ ਦਿਨ ਵੱਡਾ ਬਾਦਸ਼ਾਹ ਬਣੇਗਾ। ਮਾਈ ਨੂੰ ਯਕੀਨ ਨਹੀਂ ਆ ਰਿਹਾ ਸੀ।

 

'ਲੜਕੇ ਨੂੰ ਭਾਸ਼ਣ ਦੇਣ ਦਾ ਵੱਡਾ ਸ਼ੌਕ ਸੀ'

ਮੁੱਖ ਮੰਤਰੀ ਕੇਜਰੀਵਾਲ ਨੇ ਅੱਗੇ ਕਿਹਾ, "ਉਸ ਬੱਚੇ ਨੇ ਚੌਥੀ ਜਮਾਤ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਪਿੰਡ ਦੇ ਨੇੜੇ ਹੀ ਇੱਕ ਰੇਲਵੇ ਸਟੇਸ਼ਨ ਸੀ। ਘਰ ਦਾ ਖਰਚਾ ਚਲਾਉਣ ਲਈ ਮੁੰਡਾ ਸਟੇਸ਼ਨ 'ਤੇ ਚਾਹ ਵੇਚਦਾ ਸੀ। ਲੜਕੇ ਨੂੰ ਭਾਸ਼ਣ ਦੇਣ ਦਾ ਬਹੁਤ ਸ਼ੌਕ ਸੀ। ਇੱਕ ਵਾਰ ਸ਼ੁਰੂ ਹੋ ਜਾਂਦਾ ਤਾਂ ਰੁਕਣਾ ਵੀ ਨਹੀਂ ਸੀ। ਸੀਐਮ ਕੇਜਰੀਵਾਲ ਨੇ ਕਿਹਾ ਕਿ ਹੌਲੀ-ਹੌਲੀ ਰਾਜੇ ਨੂੰ ਬੁਰਾ ਲੱਗਣ ਲੱਗਾ ਹੈ ਕਿ ਇਹ ਲੋਕ ਉਨ੍ਹਾਂ ਨੂੰ ਚੌਥੀ ਪਾਸ ਰਾਜਾ ਕਹਿੰਦੇ ਹਨ। ਫਿਰ ਇਕ ਦਿਨ ਉਸ ਨੇ ਜਾਅਲੀ ਡਿਗਰੀ ਬਣਾ ਕੇ ਕਿਹਾ ਕਿ ‘ਮੈਂ ਐਮ.ਏ. ਹਾਂ। ਲੋਕਾਂ ਨੇ ਕਿਹਾ ਕਿ ਇਹ ਗਲਤ ਹੈ, ਇਸ ਲਈ ਉਨ੍ਹਾਂ ਨੇ ਆਰ.ਟੀ.ਆਈ. ਪਾਉਣੀ ਸ਼ੁਰੂ ਕਰ ਦਿੱਤੀ। ਜੋ ਆਰਟੀਆਈ ਪਾਉਂਦਾ ਸੀ ,ਉਸ 'ਤੇ 25,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ।

 

ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ-ਕੇਜਰੀਵਾਲ


ਕੇਜਰੀਵਾਲ ਨੇ ਕਿਹਾ, "ਕੁਝ ਲੋਕਾਂ ਨੇ ਰਾਜੇ ਨੂੰ ਚੌਥੀ ਪਾਸ ਦਾ ਆਈਡੀਆ ਦਿੱਤਾ ਸੀ। ਨੋਟਬੰਦੀ ਕਰੋ, ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਅਤੇ ਦੇਸ਼ 20 ਸਾਲ ਪਿੱਛੇ ਚਲਾ ਗਿਆ। ਜਦੋਂ ਕਿਸਾਨ ਕਾਨੂੰਨ ਪਾਸ ਹੋਇਆ ਤਾਂ ਕਿਸਾਨ ਸੜਕਾਂ 'ਤੇ ਆ ਗਏ , 750 ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਤੁਗਲਕ ਰਾਜਾ ਸੀ, ਉਹ ਵੀ ਅਜਿਹੇ ਫਜ਼ੂਲ ਕੰਮ ਕਰਦਾ ਸੀ।"