ਮੁੰਬਈ: ਪਰੀਨੀਤੀ ਚੋਪੜਾ ਨੂੰ ਹਾਲ ਹੀ ‘ਚ ਅਕਸ਼ੈ ਕੁਮਾਰ ਨਾਲ ਸੁਪਰਹਿੱਟ ਫ਼ਿਲਮ ‘ਕੇਸਰੀ’ ‘ਚ ਦੇਖਿਆ ਗਿਆ ਸੀ। ਹੁਣ ਖ਼ਬਰ ਹੈ ਕਿ ਪਰੀਨੀਤੀ ਜਲਦੀ ਹੀ ਹਾਲੀਵੁੱਡ ਥ੍ਰਿਲਰ ਫ਼ਿਲਮ ‘ਦ ਗਰਲ ਆਨ ਦ ਟ੍ਰੇਨ’ ਦੇ ਹਿੰਦੀ ਰੀਮੇਕ ‘ਚ ਨਜ਼ਰ ਆਵੇਗੀ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਪ੍ਰੋਡਿਊਸਰਾਂ ਨੇ ਦਿੱਤੀ ਹੈ। ਇਸ ਫ਼ਿਲਮ ‘ਚ ਉਹ ਨਸ਼ੇ ਦੀ ਆਦੀ, ਤਲਾਕਸ਼ੁਦਾ ਔਰਤ ਦਾ ਰੋਲ ਕਰੇਗੀ ਜੋ ਗੁੰਮਸ਼ੁਦਾ ਵਿਅਕਤੀ ਦੀ ਜਾਂਚ ‘ਚ ਸ਼ਾਮਲ ਹੁੰਦੀ ਹੈ। ਹਾਲੀਵੁੱਡ ਦੀ ਫ਼ਿਲਮ ‘ਚ ਇਹ ਰੋਲ ਏਮਿਲੀ ਬਲੰਟ ਨੇ ਕੀਤਾ ਸੀ। ਇਸ ਨੂੰ 2016 ਦੀ ਫ਼ਿਲਮ ‘ਚ ਬੇਹਤਰੀਨ ਭੂਮਿਕਾ ਲਈ ਆਲੋਚਕਾਂ ਤੋਂ ਕਾਫੀ ਤਾਰੀਫ ਮਿਲੀ ਸੀ। ਪਰੀ ਨੇ ਕਿਹਾ ਕਿ ਔਡੀਅੰਸ ਇਸ ਫ਼ਿਲਮ ‘ਚ ਉਨ੍ਹਾਂ ਨੂੰ ਇੱਕ ਵੱਖਰੇ ਅੰਦਾਜ਼ ‘ਚ ਦੇਖੇਗੀ। ਉਸ ਨੇ ਕਿਹਾ, “ਮੈਂ ਅਜਿਹਾ ਰੋਲ ਕਰਨਾ ਚਾਹੁੰਦੀ ਹਾਂ ਜਿਸ ‘ਚ ਦਰਸ਼ਕਾਂ ਨੇ ਮੈਨੂੰ ਪਹਿਲਾਂ ਕਦੇ ਨਾ ਦੇਖਿਆ ਹੋਵੇ। ਇਸ ਲਈ ਮੈਨੂੰ ਕਾਫੀ ਮਿਹਨਤ ਤੇ ਹੋਮਵਰਕ ਕਰਨਾ ਪਵੇਗਾ। ਇਸੇ ਲਈ ਮੈਨੂੰ ਇਹ ਫ਼ਿਲਮ ਪਸੰਦ ਆਈ। ਹਿੰਦੀ ‘ਚ ਫ਼ਿਲਮ ਕਿਸ ਨਾਂ ਨਾਲ ਰਿਲੀਜ਼ ਹੋਵੇਗੀ, ਇਹ ਅਜੇ ਤੈਅ ਨਹੀਂ ਹੋਇਆ ਹੈ। ਫ਼ਿਲਮ ਦੀ ਕਹਾਣੀ ਪਾਉਲਾ ਹੌਂਕਿੰਸ ਦੀ 2015 ’ਚ ਆਈ ਕਿਤਾਬ ‘ਤੇ ਆਧਾਰਤ ਹੈ ਜਿਸ ਦਾ ਡਾਇਰੈਕਸ਼ਨ ਰਿਭੂ ਦਾਸਗੁਪਤਾ ਕਰਨਗੇ।