ਚੰਡੀਗੜ੍ਹ: ਪੰਜਾਬੀ ਡਾਇਰੈਕਟਰ ਅਤੇ ਸਿੰਗਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ।ਹਾਲਹੀ ਵਿੱਚ ਸਟਾਰ ਨੇ ਆਪਣੇ ਗੀਤ 'ਦਿਲ ਦਾ ਸ਼ੋਅਰੂਮ' ਦੀ ਝਲਕ ਸਾਂਝਾ ਕੀਤੀ ਹੈ।ਕੁੱਝ ਘੰਟੇ ਪਹਿਲਾਂ ਪਰਮੀਸ਼ ਦਾ ਇਹ ਗੀਤ ਰਿਲੀਜ਼ ਹੋ ਚੁੱਕਾ ਹੈ।ਉਹ ਅਮਰ ਅਰਸ਼ੀ ਦੇ ਇਸ ਗੀਤ ਨੂੰ ਗਾਉਣਾ ਚਾਹੁੰਦਾ ਹੈ ਮੁੜ ਜਾਦੂ ਬਿਖੇਰਨਾ ਚਾਹੁੰਦਾ ਹੈ।

Continues below advertisement


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਆਖਰ, ਉਡੀਕ ਮੁੱਕ ਗਈ ਹੈ, ਮਿਊਜ਼ਿਕ ਸੈਨਸੇਸ਼ਨ ਪਰਮੀਸ਼ ਵਰਮਾ ਦਾ ਗੀਤ 'ਦਿਲ ਦਾ ਸ਼ੋਅਰੂਮ' ਆ ਗਿਆ ਹੈ।ਇਸ ਗੀਤ ਨੂੰ ਡਾਇਰੈਕਟ ਅਤੇ ਗਾਇਆ ਪਰਮੀਸ਼ ਵਰਮਾ ਨੇ ਹੈ।ਰਿਸ਼ੀ ਖੱਟਣਵਾਲਾ ਨੇ ਇਸ ਗੀਤ ਨੂੰ ਲਿਖਿਆ ਹੈ।ਇਸ ਗੀਤ ਦਾ ਮਿਊਜ਼ਿਕ ਐਮਵੀ ਵੱਲੋਂ ਕੀਤਾ ਗਿਆ ਹੈ।