ਪਰਮੀਸ਼ ਤੇ ਵਾਮਿਕਾ ਦੇ 'ਦਿਲ ਦੀਆਂ ਗੱਲਾਂ', ਬਦਲ ਗਈ ਫ਼ਿਲਮ ਦੀ ਰਿਲੀਜ਼ ਡੇਟ
ਏਬੀਪੀ ਸਾਂਝਾ | 11 Mar 2019 05:37 PM (IST)
ਚੰਡੀਗੜ੍ਹ: ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਸਟਾਰਰ ਫ਼ਿਲਮ ‘ਦਿਲ ਦੀਆਂ ਗੱਲਾਂ’ ਦਾ ਫੈਨਜ਼ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ‘ਦਿਲ ਦੀਆਂ ਗੱਲਾਂ’ ਦਾ ਕੁਝ ਦਿਨ ਪਹਿਲਾਂ ਟੀਜ਼ਰ ਸਾਹਮਣੇ ਆਇਆ ਹੈ। ਇਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਪਰ ਫ਼ਿਲਮ ਦੇ ਰਿਲੀਜ਼ ਦੀ ਤਾਰੀਕ ਨੂੰ ਬਦਲ ਦਿੱਤਾ ਗਿਆ ਹੈ। ਪਹਿਲਾਂ ਫ਼ਿਲਮ ਦੀ ਰਿਲੀਜ਼ ਡੇਟ 10 ਮਈ ਸੀ ਪਰ ਹੁਣ ਪਰਮੀਸ਼ ਤੇ ਵਾਮਿਕਾ ਦੀ ਜੋੜੀ ਨੂੰ ਵੱਡੇ ਪਰਦੇ ‘ਤੇ 1 ਹਫਤਾ ਪਹਿਲਾਂ ਦੇਖ ਸਕਣਗੇ। ਜੀ ਹਾਂ, ਫਿਲਮ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਵੀ ਜਲਦ ਹੀ ਸਾਹਮਣੇ ਆਉਣ ਵਾਲਾ ਹੈ। ‘ਦਿਲ ਦੀਆਂ ਗੱਲਾਂ’ ਨੂੰ ਲਿਖਿਆ ਤੇ ਡਾਇਰੈਕਟ ਪਰਮੀਸ਼ ਵਰਮਾ ਤੇ ਉਦੈ ਪ੍ਰਤਾਪ ਨੇ ਕੀਤਾ ਹੈ। ਫ਼ਿਲਮ ਨੂੰ ਪ੍ਰੋਡਿਊਸ ਦਿਨੇਸ਼ ਔਲਖ, ਰੂਬੀ ਤੇ ਸੰਦੀਪ ਬਾਂਸਲ ਹੋਰਾਂ ਨੇ ਕੀਤਾ ਹੈ। ਪਰਮੀਸ਼ ਵਰਮਾ ਇਸ ਸਾਲ ਕਾਫੀ ਵੱਡੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ ਜਿਨ੍ਹਾਂ ‘ਚ ਹਿੰਦੀ ਫ਼ਿਲਮ ‘ਸਿੰਘਮ’ ਦਾ ਰੀਮੇਕ ਵੀ ਜਲਦ ਦੇਖਣ ਨੂੰ ਮਿਲੇਗੀ। ਇਸ ‘ਚ ਸੋਨਮ ਬਾਜਵਾ ਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਸੋਨਮ ਬਾਜਵਾ ਨਾਲ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ‘ਜਿੰਦੇ ਮੇਰੀਏ ‘ ਜੋ ਕਿ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।