ਦੇਸ਼ ਦੇ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹਾਸਲ ਕਰਨ 'ਤੇ ਢੀਂਡਸਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਹੋਇਆਂ ਇਹ ਐਵਾਰਡ ਦਿੱਤਾ ਹੈ ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਥ ਤੋਂ ਬਗ਼ੈਰ ਅਜਿਹੇ ਸਨਮਾਨ ਦੇ ਕਾਬਲ ਬਣਨਾ ਮੁਮਕਿਨ ਨਹੀਂ।
ਹਾਲਾਂਕਿ, ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਨਿਆਂ ਪ੍ਰਾਪਤੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਵਕੀਲ ਐਚ.ਐਸ. ਫੂਲਕਾ ਨੂੰ ਵੀ ਪਦਮ ਸ਼੍ਰੀ ਦੇਣ ਦਾ ਐਲਾਨ ਸੀ, ਪਰ ਰਾਸ਼ਟਰਪਤੀ ਨੇ ਅੱਜ 112 ਪਦਮ ਪੁਰਸਕਾਰਾਂ ਵਿੱਚ ਸਿਰਫ 56 ਨੂੰ ਹੀ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ ਦੇਸ਼ ਦੇ ਕਈ ਖਿਡਾਰੀਆਂ ਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਇਸ ਸਾਲ ਗਣਤੰਤਰ ਦਿਵਸ ਮੌਕੇ ਕੀਤਾ ਗਿਆ ਸੀ ਤੇ ਅੱਜ ਯਾਨੀ 11 ਮਾਰਚ ਨੂੰ ਇਹ ਭੇਟ ਕੀਤੇ ਗਏ ਹਨ।