ਨਵੀਂ ਦਿੱਲੀ: ਪਿਛਲੇ ਕੁਝ ਦਿਨ ਤੋਂ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਪਣੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਇੱਕ ਵਾਰ ਫੇਰ ਉਨ੍ਹਾਂ ਨੇ  ਐਤਵਾਰ ਨੂੰ ਕਿਹਾ, “ਜੋ ਮੈਰਿਟ ਆਉਂਦਾ ਹੈ, ਉਹ ਆਈਏਐਸ ਤੇ ਆਈਪੀਐਸ ਬਣਦਾ ਹੈ। ਜੋ ਸੈਕਿੰਡ ਆਉਂਦਾ ਹੈ, ਉਹ ਚੀਫ ਇੰਜਨੀਅਰ ਬਣਦਾ ਹੈ ਤੇ ਜੋ ਤਿੰਨ ਵਾਰ ਫੇਲ੍ਹ ਹੁੰਦਾ ਹੈ, ਉਹ ਮੰਤਰੀ ਬਣਦਾ ਹੈ। ਰਾਜਨੀਤੀ ‘ਚ ਆਉਣ ਲਈ ਕਿਸੇ ਕੁਆਲਟੀ ਦੀ ਕੋਈ ਲੋੜ ਨਹੀਂ।

ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਝੂਠ ਬੋਲਣਾ ਨਹੀਂ ਆਉਂਦਾ। ਜੋ ਕਹਿੰਦਾ ਹਾਂ, ਉਹ ਮੂੰਹ ‘ਤੇ ਕਹਿੰਦਾ ਹਾਂ, ਜਿਸ ਕਾਰਨ ਕਈ ਵਾਰ ਲੋਕ ਮੇਰੇ ਨਾਲ ਨਰਾਜ਼ ਹੋ ਜਾਂਦੇ ਹਨ। ਉਨ੍ਹਾਂ ਕਿਹਾ ਚਤੁਰ ਤੇ ਚਤਰਾ ਸ਼ਬਦਾਂ ‘ਚ ਫਰਕ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਆਪਣੇ ਪੈਸ਼ਨ ਲਈ ਜਿਉਣਾ ਚਾਹੁੰਦਾ ਹਾਂ। ਮੈਂ ਮੱਖਣ ਲਾਉਣ ਵਾਲਿਆਂ ‘ਚ ਨਹੀਂ ਆਉਂਦਾ।"

ਇਸ ਤੋਂ ਇਲਾਵਾ ਗਡਕਰੀ ਨੇ ਸਾਫ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਣਨ ਦੀ ਇੱਛਾ ਨਹੀਂ ਰੱਖਦੇ ਤੇ ਨਾ ਹੀ ਆਰਐਸਐਸ ਉਨ੍ਹਾਂ ਨੂੰ ਇਸ ਅਹੁਦੇ ਦੇ ਤੌਰ ‘ਤੇ ਪੇਸ਼ ਕਰਨ ਦੀ ਮਨਸ਼ਾ ਰੱਖਦੀ ਹੈ।