Payal Ghosh Shocking Claims: ਦੱਖਣ ਭਾਰਤੀ ਅਦਾਕਾਰਾ ਪਾਇਲ ਘੋਸ਼ ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਅਦਾਕਾਰਾ ਨੇ ਆਪਣੇ ਕਈ ਟਵੀਟਸ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ। ਅਦਾਕਾਰਾ ਨੇ ਕ੍ਰਿਕਟਰ ਇਰਫਾਨ ਪਠਾਨ ਨੂੰ ਲੈ ਕੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।


ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ 'ਐਨੀਮਲ' ਨੇ ਪਹਿਲੇ ਹੀ ਦਿਨ ਤੋੜਿਆ 'ਪਠਾਨ', 'ਟਾਈਗਰ 3' ਤੇ 'ਗਦਰ 2' ਦਾ ਰਿਕਾਰਡ, ਕੀਤੀ ਜ਼ਬਰਦਸਤ ਕਮਾਈ, ਜਾਣੋ ਕਲੈਕਸ਼ਨ


ਇਰਫਾਨ ਪਠਾਨ ਬਾਰੇ ਇਸ ਦੱਖਣੀ ਅਦਾਕਾਰਾ ਦਾ ਹੈਰਾਨ ਕਰਨ ਵਾਲਾ ਦਾਅਵਾ
ਪਹਿਲੇ ਟਵੀਟ 'ਚ ਅਭਿਨੇਤਰੀ ਨੇ ਕ੍ਰਿਕਟਰ ਇਰਫਾਨ ਪਠਾਨ ਨਾਲ ਇਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, 'ਜਦੋਂ ਤੋਂ ਸਾਡਾ ਬ੍ਰੇਕਅੱਪ ਹੋਇਆ, ਮੈਂ ਬੀਮਾਰ ਹੋ ਗਈ ਸੀ। ਮੈਂ ਸਾਲਾਂ ਤੋਂ ਕੰਮ ਨਹੀਂ ਕਰ ਸਕੀ। ਪਰ ਉਹ ਇਕਲੌਤਾ ਮੁੰਡਾ ਸੀ ਜਿਸਨੂੰ ਮੈਂ ਪਿਆਰ ਕਰਦੀ ਸੀ। ਇਸ ਤੋਂ ਬਾਅਦ ਮੈਂ ਕਿਸੇ ਨੂੰ ਪਿਆਰ ਨਹੀਂ ਕੀਤਾ।









ਕਿਹਾ- ਅਕਸ਼ੈ-ਗੌਤਮ ਮੈਨੂੰ ਰੋਜ਼ ਮਿਸ ਕਾਲ ਦਿੰਦਾ ਸੀ
ਗੌਤਮ ਗੰਭੀਰ, ਅਕਸ਼ੈ ਕੁਮਾਰ ਸਾਰੇ ਮੇਰੇ ਪਿੱਛੇ ਪਏ ਹੋਏ ਸੀ। ਪਰ ਮੈਂ ਸਿਰਫ ਇਰਫਾਨ ਪਠਾਨ ਨੂੰ ਪਿਆਰ ਕਰਦੀ ਸੀ। ਮੈਂ ਉਸ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਦੇਖਿਆ ਅਤੇ ਮੈਂ ਇਰਫਾਨ ਨਾਲ ਹਰ ਚੀਜ਼ ਬਾਰੇ ਗੱਲ ਕਰਦੀ ਸੀ। ਉਸ ਨੂੰ ਸਾਰਿਆਂ ਦੀਆਂ ਮਿਸ ਕਾਲਾਂ ਵੀ ਦਿਖਾਈਆਂ। ਮੈਂ ਸਿਰਫ ਇਰਫਾਨ ਨੂੰ ਪਿਆਰ ਕਰਦੀ ਸੀ ਹੋਰ ਕਿਸੇ ਨੂੰ ਨਹੀਂ।






ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿਖਿਆ- ਗੌਤਮ ਗੰਭੀਰ ਮੈਨੂੰ ਨਿਯਮਤ ਮਿਸ ਕਾਲ ਦਿੰਦੇ ਸਨ। ਇਹ ਗੱਲ ਇਰਫਾਨ ਨੂੰ ਚੰਗੀ ਤਰ੍ਹਾਂ ਪਤਾ ਸੀ। ਉਹ ਮੇਰੀਆਂ ਸਾਰੀਆਂ ਕਾਲਾਂ ਚੈੱਕ ਕਰਦਾ ਸੀ। ਉਸ ਨੇ ਇਹ ਗੱਲ ਮੇਰੇ ਸਾਹਮਣੇ ਯੂਸਫ ਭਾਈ, ਹਾਰਦਿਕ ਅਤੇ ਕਰੁਣਾਲ ਪੰਡਯਾ ਨੂੰ ਵੀ ਦੱਸੀ ਸੀ। ਜਦੋਂ ਮੈਂ ਪੁਣੇ ਵਿੱਚ ਇਰਫਾਨ ਨੂੰ ਮਿਲਣ ਗਈ ਸੀ। ਇਹ ਬੜੌਦਾ ਦਾ ਘਰੇਲੂ ਮੈਚ ਸੀ।


ਪਾਇਲ ਘੋਸ਼ ਨੇ ਮੁਹੰਮਦ ਸਾਮੀ ਨੂੰ ਕੀਤਾ ਸੀ ਪ੍ਰਪੋਜ਼
ਤੁਹਾਨੂੰ ਦੱਸ ਦਈਏ ਕਿ ਪਾਇਲ ਘੋਸ਼ ਵੀ ਇਸ ਵਰਲਡ ਕੱਪ ਦੌਰਾਨ ਚਰਚਾ ਵਿੱਚ ਆਈ ਸੀ। ਉਸਨੇ ਵਿਸ਼ਵ ਕੱਪ 2023 ਦੌਰਾਨ ਮੁਹੰਮਦ ਸ਼ਮੀ ਨੂੰ ਜਨਤਕ ਤੌਰ 'ਤੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਜੀ ਹਾਂ, ਅਭਿਨੇਤਰੀ ਨੇ ਆਪਣੇ ਐਕਸ ਅਕਾਊਂਟ 'ਤੇ ਇਕ ਟਵੀਟ 'ਚ ਲਿਖਿਆ ਸੀ ਕਿ 'ਸ਼ਮੀ, ਤੁਸੀਂ ਆਪਣੀ ਅੰਗਰੇਜ਼ੀ ਸੁਧਾਰੋ, ਮੈਂ ਤੁਹਾਡੇ ਨਾਲ ਵਿਆਹ ਕਰਨ ਲਈ ਤਿਆਰ ਹਾਂ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੂੰ ਏਅਰ ਪੋਰਟ 'ਤੇ ਸਕਿਉਰਟੀ ਨੇ ਚੈਕਿੰਗ ਲਈ ਰੋਕਿਆ, ਕਿੰਗ ਖਾਨ ਦੇ ਰਿਐਕਸ਼ਨ ਨੇ ਜਿੱਤਿਆ ਦਿਲ, ਵੀਡੀਓ ਵਾਇਰਲ