ਚੰਡੀਗੜ੍ਹ: ਪੰਜਾਬੀ ਗਾਇਕ ਸਿੰਗਾ ਕਾਫੀ ਸੁਰਖੀਆਂ 'ਚ ਹੈ। ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi rautela) ਸਿੰਗਾ (Singga) ਦੇ ਗੀਤ 'ਚ ਨਜ਼ਰ ਆਏਗੀ। 'ਤੇਰੀ ਲੋੜ ਵੇ' ਗੀਤ Youtube ਤੇ ਕਾਫੀ ਟ੍ਰੇਂਡ ਕਰ ਰਿਹਾ ਹੈ।ਸਿੰਗਾ ਵੱਲੋਂ ਗਾਏ ਇਸ ਗੀਤ 'ਚ ਉਰਵਸ਼ੀ ਰੌਤੇਲਾ ਨੇ ਫ਼ੀਚਰ ਕੀਤਾ ਹੈ।ਇਹੀ ਕਾਰਨ ਹੈ ਕਿ ਇਸ ਜੋੜੀ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।ਉਰਵਸ਼ੀ ਰੌਤੇਲਾ ਨੇ ਬਾਲੀਵੁੱਡ 'ਚ ਤਾਂ ਕਈ ਰੀ-ਕ੍ਰੀਏਟ ਪੰਜਾਬੀ ਗੀਤਾਂ 'ਚ ਕੰਮ ਕੀਤਾ ਹੈ।ਪਰ ਪੰਜਾਬੀ ਇੰਡਸਟਰੀ 'ਚ ਇਹ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਹੈ।
ਸਿੰਗਾ ਨੇ ਇਸ ਤੋਂ ਪਹਿਲਾ ਕਈ ਪੰਜਾਬੀ ਗੀਤ ਕੀਤੇ ਹਨ।ਜੋ ਇੱਕ ਤੋਂ ਵੱਧ ਕੇ ਇੱਕ ਹਨ।ਪਰ 'ਤੇਰੀ ਲੋੜ ਵੇ' ਸਿੰਘਾ ਦੇ ਕਰੀਅਰ ਦਾ ਸਪੈਸ਼ਲ ਗੀਤ ਬਣ ਗਿਆ ਹੈ।ਵੀਡੀਓ 'ਚ ਉਰਵਸ਼ੀ ਤੇ ਸਿੰਘਾ ਦੀ ਕੈਮਿਸਟਰੀ ਦੇਖਣ ਲਾਇਕ ਹੈ। ਦੂਸਰਾ ਕਹਾਣੀ ਵੀ ਮਜ਼ੇਦਾਰ ਹੈ।